Home ਪਟਿਆਲਾ ਅਪਡੇਟ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਦੇਹ-ਵਪਾਰ ਦਾ ਕਾਲਾ ਖੇਡ: ‘ਹੋਟਲ’ ਬਣੇ ਗੁਨਾਹਾਂ ਦੇ...

ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਦੇਹ-ਵਪਾਰ ਦਾ ਕਾਲਾ ਖੇਡ: ‘ਹੋਟਲ’ ਬਣੇ ਗੁਨਾਹਾਂ ਦੇ ਅੱਡੇ, ਪ੍ਰਸ਼ਾਸਨ ਦੀ ਚੁੱਪ ‘ਤੇ ਉੱਠੇ ਸਵਾਲ

0

ਪਟਿਆਲਾ: (ਮਨੋਜ ਵਰਮਾ):  ਪਟਿਆਲਾ ਦੀ ਸ਼ਾਨ ਕਹੀ ਜਾਣ ਵਾਲੀ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਸਥਿਤ ਹੋਟਲਾਂ ਵਿੱਚ ਦੇਹ-ਵਪਾਰ ਅਤੇ ਨਸ਼ਿਆਂ ਦਾ ਕਾਲਾ ਕਾਰੋਬਾਰ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ। ਮੀਡੀਆ ਵੱਲੋਂ ਵਾਰ-ਵਾਰ ਕੀਤੇ ਗਏ ਖੁਲਾਸਿਆਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਇਲਾਕਾ ਨਿਵਾਸੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਨਾਮ ਬਦਲੇ, ਮਾਲਕ ਬਦਲੇ, ਪਰ ਧੰਦਾਉਹੀ

ਸਥਾਨਕ ਸੂਤਰਾਂ ਅਨੁਸਾਰ, ਇਸ ਇਲਾਕੇ ਵਿੱਚ ਚੱਲ ਰਹੇ ਕਈ ਹੋਟਲ ਸਿਰਫ਼ ਨਾਮ ਦੇ ਹੀ ‘ਹੋਟਲ’ ਹਨ, ਜਦਕਿ ਅਸਲ ਵਿੱਚ ਇੱਥੇ ਅਨੈਤਿਕ ਗਤੀਵਿਧੀਆਂ ਚਲਦੀਆਂ ਹਨ।

  • ਸਿਆਸੀ ਸਰਪ੍ਰਸਤੀ: ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਈ ਹੋਟਲ ਮਾਲਕਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ, ਜਿਸ ਕਾਰਨ ਪੁਲਿਸ ਰੇਡ ਮਾਰਨ ਤੋਂ ਗੁਰੇਜ਼ ਕਰਦੀ ਹੈ।
  • ਪਛਾਣ ਬਦਲਣ ਦਾ ਖੇਡ: ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਅਕਸਰ ਹੋਟਲਾਂ ਦੇ ਨਾਮ ਅਤੇ ਬੋਰਡ ਬਦਲ ਦਿੱਤੇ ਜਾਂਦੇ ਹਨ, ਪਰ ਅੰਦਰੂਨੀ ਗਤੀਵਿਧੀਆਂ ਜਿਉਂ ਦੀਆਂ ਤਿਉਂ ਜਾਰੀ ਰਹਿੰਦੀਆਂ ਹਨ।
  • ਨੌਜਵਾਨੀ ਬਰਬਾਦ: ਯੂਨੀਵਰਸਿਟੀ ਵਿੱਚ ਪੜ੍ਹਨ ਆਉਣ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸੈਕਸ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ।

ਪ੍ਰਸ਼ਾਸਨਿਕ ਕਾਰਵਾਈ ਜੀਰੋ

ਹਾਲਾਂਕਿ ਪਿਛਲੇ ਦਿਨੀਂ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਦੇ ਕੁੱਝ ਸਪਾ ਸੈਂਟਰਾਂ ਅਤੇ ਹੋਰ ਹੋਟਲਾਂ ‘ਤੇ ਛਾਪੇਮਾਰੀ ਕਰਕੇ ਦੇਹ-ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ, ਪਰ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਚੱਲ ਰਹੇ ਇਸ ਗੋਰਖਧੰਦੇ ‘ਤੇ ਸ਼ਿਕੰਜਾ ਕੱਸਣ ਵਿੱਚ ਪ੍ਰਸ਼ਾਸਨ ਨਾਕਾਮ ਸਿੱਧ ਹੋ ਰਿਹਾ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਮੀਡੀਆ ਨੂੰ ਇਹ ਸਭ ਦਿਖ ਰਿਹਾ ਹੈ, ਤਾਂ ਪੁਲਿਸ ਦੇ ਖੁਫੀਆ ਤੰਤਰ ਨੂੰ ਕਿਉਂ ਨਹੀਂ?

ਜਿੰਮੇਵਾਰ ਕੌਣ?

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਗੰਦਗੀ ਲਈ ਨਗਰ ਨਿਗਮ, ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਸਿਆਸੀ ਆਗੂ ਬਰਾਬਰ ਦੇ ਜਿੰਮੇਵਾਰ ਹਨ। ਬਿਨਾਂ ਕਿਸੇ NOC ਜਾਂ ਕਾਨੂੰਨੀ ਮਨਜ਼ੂਰੀ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਅਜਿਹੇ ਹੋਟਲ ਖੋਲ੍ਹੇ ਗਏ ਹਨ, ਜੋ ਹੁਣ ਸਮਾਜਿਕ ਬੁਰਾਈਆਂ ਦਾ ਕੇਂਦਰ ਬਣ ਚੁੱਕੇ ਹਨ।

ਸਾਡੇ ਬੱਚੇ ਇੱਥੇ ਸਿੱਖਿਆ ਲੈਣ ਆਉਂਦੇ ਹਨ, ਪਰ ਆਲੇ-ਦੁਆਲੇ ਦਾ ਮਾਹੌਲ ਦੇਖ ਕੇ ਡਰ ਲੱਗਦਾ ਹੈ। ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਇਹ ਨੌਜਵਾਨੀ ਕਦੇ ਵਾਪਸ ਨਹੀਂ ਮੁੜੇਗੀ।”ਇੱਕ ਚਿੰਤਤ ਮਾਪੇ ਦਾ ਬਿਆਨ

Exit mobile version