Homeਪਟਿਆਲਾ ਅਪਡੇਟਨਗਰ ਨਿਗਮ ਪਟਿਆਲਾ: ਕੌਂਸਲਰਾਂ ਲਈ 'ਈ-ਨਿਗਮ ਪੋਰਟਲ' ਦੀ ਦੋ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ...

ਨਗਰ ਨਿਗਮ ਪਟਿਆਲਾ: ਕੌਂਸਲਰਾਂ ਲਈ ‘ਈ-ਨਿਗਮ ਪੋਰਟਲ’ ਦੀ ਦੋ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ

– ਹੁਣ ਸਾਰਾ ਕੰਮਕਾਜ ‘ਈ-ਨਿਗਮ ਪੋਰਟਲ’ ਰਾਹੀਂ ਹੀ ਨੇਪਰੇ ਚਾੜ੍ਹਿਆ ਜਾਵੇਗਾ- ਮੇਅਰ, ਕਮਿਸ਼ਨਰ
ਪਟਿਆਲਾ, 24 ਫਰਵਰੀ (ਮਨੋਜ ਵਰਮਾ): ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਪਟਿਆਲਾ ਦੇ ਜਨਰਲ ਹਾਊਸ ਦੀਆਂ ਮੀਟਿੰਗਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਲੜੀ ਤਹਿਤ ਅੱਜ ਕੌਂਸਲਰਾਂ ਲਈ ਚੱਲ ਰਹੀ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਅੱਜ ਟ੍ਰੇਨਿੰਗ ਦੇ ਦੂਜੇ ਦਿਨ ਵਾਰਡ ਨੰਬਰ 31 ਤੋਂ 60 ਤੱਕ ਦੇ ਕੌਂਸਲਰਾਂ ਨੇ ਭਾਗ ਲਿਆ ਅਤੇ ‘ਈ-ਨਿਗਮ ਪੋਰਟਲ’ ਦੀਆਂ ਤਕਨੀਕੀ ਬਾਰੀਕੀਆਂ ਨੂੰ ਸਮਝਿਆ।
ਨਗਰ ਨਿਗਮ ਦੇ ਡਾ. ਅੰਬੇਡਕਰ ਸਾਹਿਬ ਹਾਲ ਵਿਖੇ ਹੋਏ ਅੱਜ ਦੇ ਸੈਸ਼ਨ ਦੌਰਾਨ ਵਾਰਡ ਨੰਬਰ 31 ਤੋਂ 60 ਤੱਕ ਦੇ ਕੌਂਸਲਰਾਂ ਨੂੰ ਸਵੇਰੇ 10:30 ਤੋਂ 11:30 ਵਜੇ ਤੱਕ ਸਿਖਲਾਈ ਦਿੱਤੀ ਗਈ। ਕੌਂਸਲਰਾਂ ਨੇ ਨਿਗਮ ਵੱਲੋਂ ਮੁਹੱਈਆ ਕਰਵਾਏ ਗਏ ਟੈਬਾਂ ਰਾਹੀਂ ਪੋਰਟਲ ‘ਤੇ ਲੌਗ-ਇਨ ਕਰਨਾ, ਮੀਟਿੰਗ ਦੇ ਏਜੰਡੇ ਦੇਖਣਾ ਅਤੇ ਡਿਜੀਟਲ ਮਾਧਿਅਮ ਰਾਹੀਂ ਆਪਣੀ ਰਾਏ ਦੇਣ ਦਾ ਅਭਿਆਸ ਕੀਤਾ।
ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਬਿਆਨ ਦਿੱਤਾ ਕਿ ਹੁਣ ਫਰਵਰੀ 2026 ਤੋਂ ਬਾਅਦ ਹੋਣ ਵਾਲੀਆਂ ਸਾਰੀਆਂ ਮੀਟਿੰਗਾਂ ਕਾਗਜ਼ ਰਹਿਤ ਹੋਣਗੀਆਂ। ਉਨ੍ਹਾਂ ਦੁਹਰਾਇਆ ਕਿ ਡਿਜੀਟਲ ਪ੍ਰਣਾਲੀ ਅਪਣਾਉਣ ਨਾਲ ਨਾ ਸਿਰਫ਼ ਕੰਮਾਂ ਦੀ ਰਫ਼ਤਾਰ ਵਧੇਗੀ, ਸਗੋਂ ਹਰ ਮਤੇ ਦਾ ਰਿਕਾਰਡ ਵੀ ਪਾਰਦਰਸ਼ੀ ਢੰਗ ਨਾਲ ਸੁਰੱਖਿਅਤ ਰਹੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਰਾ ਕੰਮਕਾਜ ‘ਈ-ਨਿਗਮ ਪੋਰਟਲ’ ਰਾਹੀਂ ਹੀ ਨੇਪਰੇ ਚਾੜ੍ਹਿਆ ਜਾਵੇਗਾ।
ਟ੍ਰੇਨਿੰਗ ਦੌਰਾਨ ਨਿਗਮ ਦੀ ਆਈ.ਟੀ. ਟੀਮ ਅਤੇ ਮਤਾ ਸ਼ਾਖਾ ਦੇ ਅਧਿਕਾਰੀਆਂ ਨੇ ਕੌਂਸਲਰਾਂ ਦੀਆਂ ਤਕਨੀਕੀ ਸ਼ੰਕਾਵਾਂ ਨੂੰ ਦੂਰ ਕੀਤਾ। ਕੌਂਸਲਰਾਂ ਨੂੰ ਦੱਸਿਆ ਗਿਆ ਕਿ ਕਿਵੇਂ ਉਹ ਆਪਣੇ ਟੈਬ ਰਾਹੀਂ ਕਿਤੇ ਵੀ ਬੈਠ ਕੇ ਮੀਟਿੰਗ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਦੋ ਰੋਜ਼ਾ ਸੈਸ਼ਨ ਦੇ ਖ਼ਤਮ ਹੋਣ ਨਾਲ ਹੁਣ ਨਗਰ ਨਿਗਮ ਪਟਿਆਲਾ ਦਾ ਜਨਰਲ ਹਾਊਸ ਪੂਰੀ ਤਰ੍ਹਾਂ ‘ਹਾਈ-ਟੈਕ’ ਹੋ ਗਿਆ ਹੈ ਅਤੇ ਆਉਣ ਵਾਲੀ ਮੀਟਿੰਗ ਪੂਰੀ ਤਰ੍ਹਾਂ ਡਿਜੀਟਲ ਅੰਦਾਜ਼ ਵਿੱਚ ਦੇਖਣ ਨੂੰ ਮਿਲੇਗੀ।
RELATED ARTICLES
- Advertisment -
Google search engine
Google search engine
Google search engine

Most Popular

Recent Comments