Homeਪਟਿਆਲਾ ਅਪਡੇਟਸਿਵਲ ਡਿਫੈਂਸ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਦੂਸਰੇ ਸੱਤ ਰੋਜਾ ਕੈਂਪ...

ਸਿਵਲ ਡਿਫੈਂਸ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਦੂਸਰੇ ਸੱਤ ਰੋਜਾ ਕੈਂਪ ਦੀ ਸ਼ੁਰੂਆਤ

 ਵਲੰਟੀਅਰਜ਼ ਨੂੰ ਸਵੈ ਰੱਖਿਆ ਲਈ ਸਿੱਖਿਅਤ ਕਰਨਾ ਸ਼ਲਾਘਾਯੋਗ- ਸਤੀਸ਼ ਚੰਦਰ

ਪਟਿਆਲਾ, 23 ਫਰਵਰੀ (ਮਨੋਜ ਵਰਮਾ): ਪੰਜਾਬ ਹੋਮ ਗਾਰਡਜ ਅਤੇ ਨਾਗਰਿਕ ਸੁਰੱਖਿਆ ਵੱਲੋਂ ਸਰਕਾਰੀ ਕਾਲਜ ਆਫ ਨਰਸਿੰਗ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦੂਸਰਾ 07 ਰੋਜ਼ਾ ਸਿਵਲ ਡਿਫੈਂਸ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਕੈਂਪ ਲਗਾਇਆ ਗਿਆ।

ਪੰਜਾਬ ਹੋਮ ਗਾਰਡਜ ਦੇ  ਡਾਇਰੈਕਟਰ ਜਰਨਲ ਆਫ ਪੁਲਿਸ ਤੇ ਸਿਵਲ ਡਿਫੈਂਸ ਪੰਜਾਬ ਦੇ ਡਾਇਰੈਕਟਰ ਸੰਜੀਵ ਕਾਲੜਾ ਅਤੇ ਜ਼ਿਲ੍ਹਾ ਕਮਾਂਡਰ ਗਗਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਲਗਾਏ ਗਏ ਕੈਂਪ ਦਾ ਉਦਘਾਟਨ ਮੁੱਖ ਮੰਤਰੀ ਫੀਲਡ ਅਫਸਰ ਸਤੀਸ਼ ਚੰਦਰ, ਜ਼ਿਲ੍ਹਾ ਕਮਾਂਡਰ ਗਗਨਪ੍ਰੀਤ ਸਿੰਘ ਢਿੱਲੋਂ ਅਤੇ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਸ਼ਮਾ ਰੌਸ਼ਨ ਕਰਕੇ ਕੀਤਾ।

ਸਤੀਸ਼ ਚੰਦਰ ਨੇ ਕਿਹਾ ਕਿ ਕੈਂਪ ਵਿੱਚ ਵਲੰਟੀਅਰਜ਼ ਨੂੰ ਸਵੈ ਰੱਖਿਆ ਲਈ ਸਿੱਖਿਅਤ ਕਰਨਾ ਸ਼ਲਾਘਾਯੋਗ ਹੈ।

ਇਸ ਮੌਕੇ ਸਿਵਲ ਡਿਫੈਂਸ ਦੇ ਨੋਡਲ ਅਫਸਰ ਅਤੇ ਕੰਪਨੀ ਕਮਾਂਡਰ ਮੋਹਨਦੀਪ ਸਿੰਘ, ਕੰਪਨੀ ਕਮਾਂਡਰ ਕਰਮਜੀਤ ਸਿੰਘ ਭਿੰਡਰ, ਕੰਪਨੀ ਕਮਾਂਡਰ ਮਨਜਿੰਦਰ ਅੱਤਰੀ ਸਿਵਲ ਡਿਫੈਂਸ ਪਟਿਆਲਾ ਦੇ ਚੀਫ਼ ਵਾਰਡਨ ਕੇ.ਐਸ. ਸੇਖੋਂ ਅਤੇ ਪਲਟੂਨ ਕਮਾਂਡਰ ਤਰਵਿੰਦਰ ਸਿੰਘ ਨਾਲ 180 ਵਲੰਟੀਅਰਜ ਮੌਜੂਦ ਸਨ।

ਜ਼ਿਲ੍ਹਾ ਕਮਾਂਡਰ ਗਗਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਂਪ ਦੌਰਾਨ ਸਿਖਿਆਰਥੀਆਂ ਨੂੰ ਨਾਗਰਿਕ ਸੁਰੱਖਿਆ ਦੀਆਂ 12 ਵਾਰਡਨ ਸਰਵਿਸ, ਫਾਇਰ ਸੇਫਟੀ, ਮੁਢਲੀ ਸਹਾਇਤਾ, ਸੀਪੀਆਰ, ਡੁਬਦੇ ਨੂੰ ਬਚਾਉਣਾ, ਕੁਦਰਤੀ ਆਫਤਾਂ, ਰੋਡ ਸੇਫਟੀ, ਲਿਫਟਿੰਗ-ਸ਼ਿਫਟਿੰਗ, ਸੁਰੱਖਿਆ ਕਰਦੇ ਹੋਏ ਰਾਹਤ ਕਾਰਜਾਂ ਵਿੱਚ ਹਿੱਸਾ ਲੈਣਾ ਆਦਿ ਬਾਰੇ ਦੱਸਦੇ ਹੋਏ ਅਭਿਆਸ ਕਰਵਾਇਆ ਜਾਵੇਗਾ। ਇਨ੍ਹਾਂ ਸਾਰੇ ਵਲੰਟੀਅਰਜ ਨੂੰ ਆਖਿਰ ਵਿੱਚ ਸਰਟੀਫਿਕੇਟ, ਟਰੈਕ ਸੂਟ, ਟੀ-ਸ਼ਰਟ ਅਤੇ ਸਿਵਲ ਡਿਫੈਂਸ ਦੀਆਂ ਕਿਤਾਬਾਂ ਵੰਡੀਆਂ ਜਾਣਗੀਆਂ।

RELATED ARTICLES
- Advertisment -
Google search engine
Google search engine
Google search engine

Most Popular

Recent Comments