ਨਵੀਂ ਦਿੱਲੀ: ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ 19 ਫਰਵਰੀ ਨੂੰ ਲਗਾਤਾਰ ਦੂਜੇ ਦਿਨ ਤੇਜ਼ੀ ਦਰਜ ਕੀਤੀ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ 10 ਗ੍ਰਾਮ 24 ਕੈਰਟ ਸੋਨਾ 3,151 ਰੁਪਏ ਮਹਿੰਗਾ ਹੋ ਕੇ 1.55 ਲੱਖ ਰੁਪਏ ਤੱਕ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਜ਼ਬਰਦਸਤ ਵਾਧਾ ਵੇਖਣ ਨੂੰ ਮਿਲਿਆ ਹੈ। ਇੱਕ ਕਿਲੋ ਚਾਂਦੀ 8,432 ਰੁਪਏ ਚੜ੍ਹ ਕੇ 2.45 ਲੱਖ ਰੁਪਏ ‘ਤੇ ਪਹੁੰਚ ਗਈ ਹੈ।
ਸਾਲ 2026 ਦੌਰਾਨ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਜਾਰੀ ਹੈ। ਹੁਣ ਤੱਕ ਇਸ ਸਾਲ ਸੋਨਾ 21,540 ਰੁਪਏ ਅਤੇ ਚਾਂਦੀ 14,810 ਰੁਪਏ ਮਹਿੰਗੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਸੋਨੇ ਨੇ 1.76 ਲੱਖ ਰੁਪਏ ਅਤੇ ਚਾਂਦੀ ਨੇ 3.86 ਲੱਖ ਰੁਪਏ ‘ਤੇ ਪਹੁੰਚ ਕੇ ਆਲ ਟਾਈਮ ਹਾਈ ਦਾ ਰਿਕਾਰਡ ਬਣਾਇਆ ਸੀ। ਮਾਹਿਰਾਂ ਦੇ ਅਨੁਸਾਰ ਗਲੋਬਲ ਮਾਰਕੀਟ ਦੇ ਹਾਲਾਤ ਅਤੇ ਨਿਵੇਸ਼ਕਾਂ ਦੀ ਮੰਗ ਕਾਰਨ ਕੀਮਤਾਂ ਵਿੱਚ ਇਹ ਉਛਾਲ ਵੇਖਿਆ ਜਾ ਰਿਹਾ ਹੈ।







