Homeਪਟਿਆਲਾ ਅਪਡੇਟਵਾਰਿਸ ਭਰਾਵਾਂ ਦੀ ਗਾਇਕੀ ਨੇ ਪਟਿਆਲਾ ਵਿਰਾਸਤੀ ਮੇਲੇ ਨੂੰ ਲਾਏ ਚਾਰ ਚੰਨ

ਵਾਰਿਸ ਭਰਾਵਾਂ ਦੀ ਗਾਇਕੀ ਨੇ ਪਟਿਆਲਾ ਵਿਰਾਸਤੀ ਮੇਲੇ ਨੂੰ ਲਾਏ ਚਾਰ ਚੰਨ

ਪੋਲੋ ਗਰਾਊਂਡ ‘ਚ ਗੂੰਜੇ ਵਾਰਿਸ ਭਰਾਵਾਂ ਦੇ ਲੋਕ ਗੀਤ; ਦਰਸ਼ਕਾਂ ਨੇ ਖ਼ੂਬ ਪਾਇਆ ਭੰਗੜਾ

ਪਟਿਆਲਾ, 18 ਫਰਵਰੀ: (ਮਨੋਜ ਵਰਮਾ) : ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ‘ਪਟਿਆਲਾ ਵਿਰਾਸਤੀ ਮੇਲੇ-2026’ ਦੇ ਛੇਵੇਂ ਦਿਨ ਦੀ ਸ਼ਾਮ ਬੇਹੱਦ ਯਾਦਗਾਰ ਰਹੀ। ਪੋਲੋ ਗਰਾਊਂਡ ਵਿਖੇ ਆਯੋਜਿਤ ਲੋਕ ਗਾਇਕੀ ਅਤੇ ਪੌਪ ਸ਼ੋਅ ਦੌਰਾਨ ਉੱਘੇ ਗਾਇਕਾਂ ਮਨਮੋਹਨ ਵਾਰਿਸ, ਕਮਲ ਹੀਰ ਅਤੇ ਮਾਣਕ ਅਲੀ ਨੇ ਆਪਣੀ ਗਾਇਕੀ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਪੂਰਾ ਗਰਾਊਂਡ ਦਰਸ਼ਕਾਂ ਦੀਆਂ ਤਾੜੀਆਂ ਅਤੇ ਭੰਗੜੇ ਨਾਲ ਗੂੰਜ ਉੱਠਿਆ।

ਸੱਭਿਆਚਾਰਕ ਤੇ ਲੋਕ ਗਾਇਕੀ ਦਾ ਸੰਗਮ: ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਵਾਰਿਸ ਭਰਾਵਾਂ ਨੇ ‘ਬੱਚਿਆਂ ਨੂੰ ਦੱਸਿਓ ਪੰਜਾਬ ਕਿਸ ਨੂੰ ਕਹਿੰਦੇ ਨੇ’, ‘ਖਾਧੀਆਂ ਖੁਰਾਕਾਂ ਕੰਮ ਆਉਣੀਆਂ’ ਅਤੇ ‘ਆਜਾ ਭਾਬੀ ਝੂਟ ਲੈ’ ਵਰਗੇ ਗੀਤਾਂ ਨਾਲ ਪੰਜਾਬੀ ਵਿਰਸੇ ਦੀ ਗੱਲ ਕੀਤੀ। ਕਮਲ ਹੀਰ ਨੇ ‘ਕੰਮ ਕਿਸੇ ਦਾ ਰੁਕਦਾ ਨਹੀਂ’, ‘ਬਚਪਨ’ ਅਤੇ ‘ਕਿੰਨੂੰ ਯਾਦ ਕਰ ਕਰ ਹੱਸਦੀ’ ਵਰਗੇ ਹਿੱਟ ਗੀਤਾਂ ‘ਤੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਪਹਿਲਾਂ ਮਾਣਕ ਅਲੀ ਨੇ ਸੂਫ਼ੀਆਨਾ ਕਲਾਮ ਅਤੇ ਲੋਕ ਗੀਤਾਂ ਨਾਲ ਸ਼ਾਮ ਦੀ ਸ਼ੁਰੂਆਤ ਕੀਤੀ।

ਮੁੱਖ ਮਹਿਮਾਨਾਂ ਵੱਲੋਂ ਸ਼ਲਾਘਾ: ਸਮਾਗਮ ਦੌਰਾਨ ਮੇਅਰ ਕੁੰਦਨ ਗੋਗੀਆ, ਚੇਅਰਮੈਨ ਤੇਜਿੰਦਰ ਮਹਿਤਾ, ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਅਤੇ ਸਾਫ਼-ਸੁਥਰੀ ਗਾਇਕੀ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ।

ਵਾਰਿਸ ਭਰਾਵਾਂ ਦਾ ਸੁਨੇਹਾ: ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲਾ ਵਿਰਾਸਤ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਗਾਇਕੀ ਅਤੇ ਸਾਹਿਤ ਦਾ ਸਾਥ ਦੇਣ ਤਾਂ ਜੋ ਪੰਜਾਬੀ ਸੱਭਿਆਚਾਰ ਦੀ ਸ਼ਾਨ ਬਣੀ ਰਹੇ।

ਪ੍ਰਸ਼ਾਸਨਿਕ ਹਾਜ਼ਰੀ: ਇਸ ਮੌਕੇ ਐੱਸ.ਐੱਸ.ਪੀ. ਵਰੁਣ ਸ਼ਰਮਾ, ਏ.ਡੀ.ਸੀ. ਸਿਮਰਪ੍ਰੀਤ ਕੌਰ, ਐੱਸ.ਡੀ.ਐੱਮ. ਹਰਜੋਤ ਕੌਰ ਮਾਵੀ ਸਮੇਤ ਭਾਰੀ ਗਿਣਤੀ ਵਿੱਚ ਪਟਿਆਲਾ ਵਾਸੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਦੇਰ ਰਾਤ ਤੱਕ ਇਸ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments