Homeਪਟਿਆਲਾ ਅਪਡੇਟਕੁੰਦਨ ਗੋਗੀਆ ਵੱਲੋਂ ਨਵੀਆਂ ਬਣ ਰਹੀਆਂ ਸੜਕਾਂ ਦੀ ਅਚਾਨਕ ਚੈਕਿੰਗ

ਕੁੰਦਨ ਗੋਗੀਆ ਵੱਲੋਂ ਨਵੀਆਂ ਬਣ ਰਹੀਆਂ ਸੜਕਾਂ ਦੀ ਅਚਾਨਕ ਚੈਕਿੰਗ

ਬਾਰਾਦਰੀ ਨਰਾਇਣ ਕਾਂਟੀਨੈਂਟਲ, ਨਾਭਾ ਗੇਟ ਨੇੜੇ ਕਿਰਪਾਲ ਡੈਅਰੀ ਕੋਲ, ਅਲੀਪੁਰ ਵਾਰਡ ਨੰਬਰ 15, ਨਾਭਾ ਗੇਟ ਨੇੜੇ ਵਿਕਾਸ ਕਾਰਜਾਂ ਦੀ ਗੁਣਵੱਤਾ ਦੀ ਪਰਖ

ਪਟਿਆਲਾ, 18 ਫਰਵਰੀ : (ਮਨੋਜ ਵਰਮਾ):  ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਵਿੱਚ ਬਣ ਰਹੀਆਂ ਨਵੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ  ਬਾਰਾਦਰੀ ਨੇੜੇ ਨਰਾਇਣ ਕਾਂਟੀਨੈਂਟਲ, ਨਾਭਾ ਗੇਟ ਨੇੜੇ ਕਿਰਪਾਲ ਡੈਅਰੀ ਕੋਲ ਅਤੇ ਅਲੀਪੁਰ ਵਾਰਡ ਨੰਬਰ 15 ਵਿੱਚ ਬਣ ਰਹੀਆਂ ਸੜਕਾਂ ਦਾ ਜਾਇਜ਼ਾ ਲੈਣ ਪਹੁੰਚੇ।
ਮੇਅਰ ਨੇ ਮੌਕੇ ’ਤੇ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਤੋਂ ਕੰਮ ਸਬੰਧੀ ਜਾਣਕਾਰੀ ਲਈ ਅਤੇ ਕਾਗਜ਼ਾਂ ਮੁਤਾਬਕ ਹੋ ਰਹੇ ਕੰਮ ਦੀ ਗੁਣਵੱਤਾ ਦੀ ਜਾਂਚ ਕੀਤੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹਰ ਵਿਕਾਸ ਕਾਰਜ ਦਸਤਾਵੇਜ਼ਾਂ ਵਿੱਚ ਦਰਸਾਏ ਮਾਪਦੰਡਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ।
ਚੈਕਿੰਗ ਦੌਰਾਨ ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮਜ਼ਬੂਤ, ਟਿਕਾਊ ਅਤੇ ਉੱਚ ਮਿਆਰ ਦੀਆਂ ਸੜਕਾਂ ਦੇਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਮਟੀਰੀਅਲ ਦੀ ਗੁਣਵੱਤਾ, ਮੋਟਾਈ ਅਤੇ ਫਿਨਿਸ਼ਿੰਗ ’ਤੇ ਖਾਸ ਧਿਆਨ ਦਿੱਤਾ ਜਾਵੇ।
ਉਨ੍ਹਾਂ ਠੇਕੇਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕਿਤੇ ਵੀ ਖਾਮੀ ਮਿਲੀ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸ਼ਹਿਰ ਦੇ ਹਰ ਇਲਾਕੇ ਵਿੱਚ ਇਕਸਾਰ ਵਿਕਾਸ ਕਰਨਾ ਮੇਰਾ ਮੁੱਖ ਮਕਸਦ ਹੈ। ਲੋਕਾਂ ਦੇ ਟੈਕਸ ਦੇ ਪੈਸੇ ਨਾਲ ਹੋ ਰਹੇ ਹਰ ਕੰਮ ਦੀ ਗੁਣਵੱਤਾ ਯਕੀਨੀ ਬਣਾਈ ਜਾਵੇਗੀ। ਮੈਂ ਖੁਦ ਮੌਕੇ ’ਤੇ ਪਹੁੰਚ ਕੇ ਜਾਂਚ ਕਰਦਾ ਰਹਾਂਗਾ ਤਾਂ ਜੋ ਕਿਸੇ ਵੀ ਕਿਸਮ ਦੀ ਗੜਬੜ ਨਾ ਰਹੇ। ਉਹਨਾਂ ਵੱਲੋਂ ਚੈਕਿੰਗ ਦੌਰਾਨ ਸਭ ਕੁਝ ਸਹੀ ਪਾਇਆ ਗਿਆ। ਮੇਅਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਪਹਿਲ ਕਦਮੀ ਅਤੇ ਨਿਗਰਾਨੀ ਦੇ ਨਾਲ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜ ਹੋਰ ਪਾਸਵਰਸ਼ੀ ਅਤੇ ਭਰੋਸੇਯੋਗ ਬਣਾਏ ਜਾਣਗੇ ।
RELATED ARTICLES
- Advertisment -
Google search engine
Google search engine
Google search engine

Most Popular

Recent Comments