Homeਪੰਜਾਬਸਿੱਖਿਆ ਮੰਤਰੀ ਦਾ ਸਕੂਲ 'ਤੇ ਅਚਾਨਕ ਛਾਪਾ: ਬੱਚਿਆਂ ਨੂੰ ਪੰਜਾਬੀ ਨਾ ਆਉਣ...

ਸਿੱਖਿਆ ਮੰਤਰੀ ਦਾ ਸਕੂਲ ‘ਤੇ ਅਚਾਨਕ ਛਾਪਾ: ਬੱਚਿਆਂ ਨੂੰ ਪੰਜਾਬੀ ਨਾ ਆਉਣ ‘ਤੇ ਬੀ.ਪੀ.ਈ.ਓ. ਮੁਅੱਤਲ

ਮਾਛੀਵਾੜਾ ਸਾਹਿਬ ਦੇ ਸਕੂਲ ਵਿੱਚ ਮਾੜੀ ਕਾਰਗੁਜ਼ਾਰੀ ਦੇਖ ਭੜਕੇ ਹਰਜੋਤ ਬੈਂਸ; 3 ਅਧਿਆਪਕਾਂ ਨੂੰ ਨੋਟਿਸ

ਲੁਧਿਆਣਾ/ਮਾਛੀਵਾੜਾ ਸਾਹਿਬ (ਛਤਰਪਾਲ ਸਿੰਘ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮਾਛੀਵਾੜਾ ਸਾਹਿਬ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਿੱਖਿਆ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਮੰਤਰੀ ਨੇ ਵੱਡੀ ਕਾਰਵਾਈ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (BPEO) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਚੈਕਿੰਗ ਦੌਰਾਨ ਖੁੱਲ੍ਹ ਗਈ ਪੋਲ: ਮੰਤਰੀ ਬੈਂਸ ਨੇ ਮਾਛੀਵਾੜਾ ਦੀ ਇੰਦਰਾ ਕਲੋਨੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ। ਜਦੋਂ ਉਨ੍ਹਾਂ ਨੇ ਕਲਾਸ ਵਿੱਚ ਜਾ ਕੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਚੈੱਕ ਕੀਤਾ, ਤਾਂ ਉਹ ਹੈਰਾਨ ਰਹਿ ਗਏ। ਸਕੂਲ ਦੇ ਜ਼ਿਆਦਾਤਰ ਬੱਚੇ ਸਧਾਰਨ ਪੰਜਾਬੀ ਵੀ ਸਹੀ ਢੰਗ ਨਾਲ ਨਹੀਂ ਪੜ੍ਹ ਪਾ ਰਹੇ ਸਨ। ਮੁੱਢਲੀ ਸਿੱਖਿਆ ਦੀ ਇਸ ਤਰਸਯੋਗ ਹਾਲਤ ਨੂੰ ਦੇਖਦਿਆਂ ਮੰਤਰੀ ਨੇ ਮੌਕੇ ‘ਤੇ ਹੀ ਬੀ.ਪੀ.ਈ.ਓ. ਵਿਰੁੱਧ ਕਾਰਵਾਈ ਦੇ ਹੁਕਮ ਜਾਰੀ ਕੀਤੇ।

Video:

ਅਧਿਆਪਕਾਂ ‘ਤੇ ਵੀ ਡਿੱਗੀ ਗਾਜ: ਸਿੱਖਿਆ ਮੰਤਰੀ ਨੇ ਸਿਰਫ਼ ਅਧਿਕਾਰੀ ‘ਤੇ ਹੀ ਨਹੀਂ, ਸਗੋਂ ਸਕੂਲ ਵਿੱਚ ਤਾਇਨਾਤ ਤਿੰਨ ਅਧਿਆਪਕਾਂ ਵਿਰੁੱਧ ਵੀ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਨੂੰ ਅਕਾਦਮਿਕ ਨਤੀਜੇ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ‘ਕਾਰਨ ਦੱਸੋ’ (Show Cause) ਨੋਟਿਸ ਜਾਰੀ ਕੀਤੇ ਗਏ ਹਨ।

ਮੰਤਰੀ ਦਾ ਬਿਆਨ: ਨਿਰੀਖਣ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਥਿਤੀ “ਬਹੁਤ ਚਿੰਤਾਜਨਕ” ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬੱਚਿਆਂ ਦੀ ਨੀਂਹ ਹੀ ਕਮਜ਼ੋਰ ਰਹੀ, ਤਾਂ ਉਨ੍ਹਾਂ ਦਾ ਪੂਰਾ ਭਵਿੱਖ ਬਰਬਾਦ ਹੋ ਸਕਦਾ ਹੈ। ਉਨ੍ਹਾਂ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਿਯਮਤ ਨਿਗਰਾਨੀ ਨਾ ਰੱਖਣ ਵਾਲੇ ਅਧਿਕਾਰੀਆਂ ‘ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments