ਪਟਿਆਲਾ: 13 ਫਰਵਰੀ (ਮਨੋਜ ਵਰਮਾ) : ਪੰਜਾਬ ਵਿੱਚ ਦਿਨ-ਬ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਦੇ ਵਿਰੁੱਧ ਅੱਜ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਅਗਵਾਈ ਹੇਠ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦੇ ਵਿਸ਼ਾਲ ਇਕੱਠ ਵਲੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਇਤਿਹਾਸਕ ਮਾਰਚ ਸ਼ੰਕਰ ਕਿਰਿਆਨਾ ਸਟੋਰ ਤੋਂ ਸ਼ੁਰੂ ਹੋ ਕੇ ਕੋਹਲੀ ਸਵੀਟਸ, ਤ੍ਰਿਪੜੀ ਤੱਕ ਪਹੁੰਚਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮਾਰਚ ਵਿੱਚ ਡਾ. ਧਰਮਵੀਰ ਗਾਂਧੀ ਵੱਲੋਂ ਸ਼ਮੂਲੀਅਤ ਕੀਤੀ ਗਈ।

ਦਿੱਗਜ ਨੇਤਾਵਾਂ ਨੇ ਭਰੀ ਹਾਜ਼ਰੀ
ਇਸ ਮੌਕੇ ਕਾਂਗਰਸ ਦੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਵੱਡੀ ਗਿਣਤੀ ਵਿੱਚ ਇਕੱਠੀ ਹੋਈ। ਮਾਰਚ ਵਿੱਚ ਮੁੱਖ ਤੌਰ ‘ਤੇ ਹੇਠ ਲਿਖੇ ਆਗੂ ਸ਼ਾਮਲ ਹੋਏ:
- ਸ਼੍ਰੀ ਭੁਪੇਸ਼ ਬਘੇਲ (ਇੰਚਾਰਜ, ਪੰਜਾਬ ਮਾਮਲੇ)
- ਅਮਰਿੰਦਰ ਸਿੰਘ ਰਾਜਾ ਵੜਿੰਗ (ਪ੍ਰਧਾਨ, ਪੰਜਾਬ ਕਾਂਗਰਸ)
- ਪ੍ਰਤਾਪ ਸਿੰਘ ਬਾਜਵਾ (ਨੇਤਾ ਵਿਰੋਧੀ ਧਿਰ)
- ਹੀਨਾ ਕਾਵਰੇ (ਸਹਿ-ਇੰਚਾਰਜ)
ਮੁੱਖ ਬੁਲਾਰਿਆਂ ਦੇ ਵਿਚਾਰ
ਡਾ. ਧਰਮਵੀਰ ਗਾਂਧੀ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ “ਅੰਨੀ-ਬੋਲੀ” ਹੋ ਚੁੱਕੀ ਹੈ, ਜਿਸ ਨੂੰ ਜਗਾਉਣ ਲਈ ਸੜਕਾਂ ‘ਤੇ ਉਤਰਨਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ ਅਤੇ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ
ਮਾਰਚ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ, ਸਾਬਕਾ ਏ.ਡੀ.ਜੀ.ਪੀ. ਢਿਲੋਂ, ਹਰਵਿੰਦਰ ਨਿੱਪੀ, ਗੋਪਾਲ ਸਿੰਗਲਾ, ਗੁਰਸ਼ਰਨ ਕੌਰ ਰੰਧਾਵਾ, ਨਰੇਸ਼ ਦੁੱਗਲ, ਸੰਜੀਵ ਸ਼ਰਮਾ ਬਿੱਟੂ, ਵਿਸ਼ਨੂੰ ਸ਼ਰਮਾ, ਹਰਵੀਰ ਢੀਂਡਸਾ, ਰਿਚੀ ਡਕਾਲਾ, ਮਲਕੀਤ ਸਿੰਘ ਸਰਪੰਚ, ਰਾਜੇਸ਼ ਸ਼ਰਮਾ ਰਾਜੂ, ਅਨਿਲ ਮੋਦਗਿਲ, ਹਰਵਿੰਦਰ ਸ਼ੁਕਲਾ ਅਤੇ ਰਾਜੇਸ਼ ਮੰਡੋਰ ਸਮੇਤ ਵੱਡੀ ਗਿਣਤੀ ਵਿੱਚ ਬਲਾਕ ਪ੍ਰਧਾਨ, ਕੌਂਸਲਰ ਅਤੇ ਪਟਿਆਲਾ ਦੇ ਕਾਂਗਰਸੀ ਵਰਕਰ ਮੌਜੂਦ ਸਨ।







