Home ਪਟਿਆਲਾ ਅਪਡੇਟ ਅੰਡਰ ਰੈਂਪ ਸਕੀਮ ਅਧੀਨ ਜ਼ਿਲ੍ਹਾ ਉਦਯੋਗ ਕੇਂਦਰ ਨੇ ਉਦਯੋਗਪਤੀਆਂ ਲਈ ਕੈਂਪ ਲਗਾਇਆ

ਅੰਡਰ ਰੈਂਪ ਸਕੀਮ ਅਧੀਨ ਜ਼ਿਲ੍ਹਾ ਉਦਯੋਗ ਕੇਂਦਰ ਨੇ ਉਦਯੋਗਪਤੀਆਂ ਲਈ ਕੈਂਪ ਲਗਾਇਆ

0

ਪਟਿਆਲਾ 10 ਫਰਵਰੀ: (ਮਨੋਜ ਵਰਮਾ) : ਪੰਜਾਬ ਸਰਕਾਰ ਦੇ ਉਦਯੋਗ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਹਾਤਮਾ ਗਾਂਧੀ ਸਟੇਟ ਇੰਸਚੀਚਿਊਟ ਆਫ ਪਬਲਿਕ ਐਡਮਿਨਸਟਰੇਸਨ, (ਮੈਗਸਿਪਾ) ਦੇ ਸਹਿਯੋਗ ਨਾਲ ਦਫ਼ਤਰ ਜਨਰਲ ਮੇਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਸਰਹੰਦ ਰੋਡ, ਪਟਿਆਲਾ ਵਿਖੇ ਇੱਕ ਰੋਜਾ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਅੰਡਰ ਰੈਂਪ ਸਕੀਮ ਅਧੀਨ ਇੱਕ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਰਾਜਪੁਰਾ, ਨਾਭਾ, ਸਮਾਣਾ ਅਤੇ ਪਟਿਆਲਾ ਸ਼ਹਿਰ ਦੇ ਉਦਯੋਗਪਤੀਆਂ ਨੇ ਸਿਰਕਤ ਕੀਤੀ। ਕੈਂਪ ਵਿੱਚ ਹਾਜਰ ਉਦਯੋਗ ਵਿਭਾਗ ਦੇ ਅਧਿਕਾਰੀਆਂ ਅਤੇ ਮੈਗਸਿਪਾ ਦੀ ਟੀਮ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਉਦਯੋਗਾਂ ਸਬੰਧੀ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਕੈਂਪ ਵਿਚ ਆਏ ਉਦਯੋਗਪਤੀਆਂ ਨੇ ਕਿਹਾ ਕਿ ਇਸ ਕੈਂਪ ਦੌਰਾਨ ਉਨ੍ਹਾਂ ਨੂੰ ਸਰਕਾਰ ਦੇ ਉਦਯੋਗਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਮਿਲੀ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਰਕਾਰ ਨੂੰ ਅਜਿਹੇ ਪ੍ਰੋਗਰਾਮ ਆਯੋਜਿਤ ਕਰਦੇ ਰਹਿਣਾ ਚਾਹੀਦਾ ਹੈ।

ਇਸ ਮੌਕੇ ਚੰਡੀਗੜ ਤੋਂ ਵਿਸ਼ੇਸ਼ ਤੌਰ ਤੇ ਆਈ ਟੀਮ ਵਿੱਚ ਪ੍ਰੋਫੈਸਰ ਐਂਡ ਹੈਡ ਮੈਗਸਿਪਾ ਸੰਜੀਵ ਚੱਢਾ, ਸਾਬਕਾ ਡਾਇਰੈਕਟਰ ਯੂ.ਬੀ.ਐਸ ਪੰਜਾਬ ਯੂਨੀਵਰਸਿਟੀ ਪ੍ਰੋਫੈਸਰ ਏ.ਕੇ. ਵਸ਼ਿਸ਼ਟ, ਸਾਬਕਾ ਸੀ.ਜੀ.ਐਮ (ਇਸਜੂ) ਸੰਜੀਵ ਗੁਪਤਾ ਅਤੇ ਮੈਨੇਜਮੈਂਟ ਕੰਨਸਲਟੈਂਟ ਹਿਤੇਸ਼ ਗੁਲਾਟੀ ਸਮੇਤ ਜ਼ਿਲਾ ਉਦਯੋਗ ਕੇਂਦਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਜ਼ਿਲ੍ਹਾ ਉਦਯੋਗ ਕੇਂਦਰ, ਪਟਿਆਲਾ ਦੇ ਅਧਿਕਾਰੀਆਂ ਨੇ ਇਸ ਕੈਂਪ ਵਿਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।

Exit mobile version