Home ਸਪੋਰਟਸ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਦੀ ਤਬੀਅਤ ਖ਼ਰਾਬ, ਟੀਮ ਇੰਡੀਆ...

ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਦੀ ਤਬੀਅਤ ਖ਼ਰਾਬ, ਟੀਮ ਇੰਡੀਆ ਵਿੱਚ ਚਿੰਤਾ:

0

ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਦੌਰਾਨ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਇੱਕ ਹੋਰ ਮੁਸ਼ਕਲ ਖੜੀ ਹੋ ਗਈ ਹੈ, ਕਿਉਂਕਿ ਓਪਨਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਬੀਮਾਰ ਹੋ ਗਏ ਹਨ। ਟੀਮ ਮੈਨੇਜਮੈਂਟ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਸ਼ਰਮਾ ਹਸਪਤਾਲ ਵਿੱਚ ਭਰਤੀ ਹਨ ਅਤੇ ਉਨ੍ਹਾਂ ਦੀ ਤਬੀਅਤ ਖਰਾਬ ਹੈ।

ਅਭਿਸ਼ੇਕ ਪਿਛਲੇ ਇੱਕ ਸਾਲ ਵਿੱਚ ਟੀਮ ਇੰਡੀਆ ਲਈ ਟੀ-20 ਵਿੱਚ ਸਭ ਤੋਂ ਵੱਡੇ ਮੈਚ ਵਿਨਰ ਸਾਬਤ ਹੋਏ ਹਨ ਅਤੇ ਪਾਕਿਸਤਾਨ ਵਿਰੁੱਧ 15 ਫਰਵਰੀ ਨੂੰ ਖੇਡੇ ਜਾਣ ਵਾਲੇ ਮਹਾਂਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਨਾਲ ਟੀਮ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਸਹਾਇਕ ਕੋਚ ਰਾਇਨ ਟੈਨ ਡੋਸ਼ੇਟ ਨੇ ਦੱਸਿਆ ਕਿ ਅਭਿਸ਼ੇਕ ਦੀ ਤਬੀਅਤ ਅਜੇ ਵੀ ਖਰਾਬ ਹੈ ਅਤੇ ਉਨ੍ਹਾਂ ਨੂੰ ਪੇਟ ਵਿੱਚ ਇਨਫੈਕਸ਼ਨ ਹੋਇਆ ਹੈ। ਟੀ.ਓ.ਆਈ. ਦੇ ਮੁਤਾਬਿਕ, ਅਭਿਸ਼ੇਕ ਨੇ ਟੀਮ ਇੰਡੀਆ ਦਾ ਪਹਿਲਾ ਟ੍ਰੇਨਿੰਗ ਸੈਸ਼ਨ ਮਿਸ ਕੀਤਾ ਅਤੇ ਉਹ ਹਸਪਤਾਲ ਵਿੱਚ ਭਰਤੀ ਹੋ ਗਏ ਹਨ।

ਪਿਛਲੇ ਅਮਰੀਕਾ ਖ਼ਿਲਾਫ਼ ਮੈਚ ਵਿੱਚ ਵੀ ਅਭਿਸ਼ੇਕ ਦੀ ਤਬੀਅਤ ਖਰਾਬ ਸੀ ਅਤੇ ਉਹ ਮੈਦਾਨ ਤੋਂ ਬਾਹਰ ਚਲੇ ਗਏ ਸਨ। ਅਜੇ ਵੀ ਉਨ੍ਹਾਂ ਦੀ ਹਾਲਤ ਵਿਚ ਤਬਦੀਲੀ ਨਹੀਂ ਆਈ।

Exit mobile version