Homeਪਟਿਆਲਾ ਅਪਡੇਟ13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਹੋਵੇਗਾ ਵਿਰਾਸਤੀ ਕਵੀ ਦਰਬਾਰ, ਚੋਟੀ ਦੇ...

13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਹੋਵੇਗਾ ਵਿਰਾਸਤੀ ਕਵੀ ਦਰਬਾਰ, ਚੋਟੀ ਦੇ ਕਵੀ ਕਰਨਗੇ ਸ਼ਮੂਲੀਅਤ-ਹਰਜੋਤ ਕੌਰ ਮਾਵੀ

-ਨੋਡਲ ਅਫ਼ਸਰ ਐਸ.ਡੀ.ਐਮ ਵੱਲੋਂ ਮਹਿੰਦਰਾ ਕਾਲਜ ਵਿਖੇ ਤਿਆਰੀਆਂ ਦਾ ਜਾਇਜ਼ਾ, ਪ੍ਰਿੰਸੀਪਲ ਨਾਲ ਬੈਠਕ

ਪਟਿਆਲਾ 10 ਫਰਵਰੀ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਮੇਲੇ-2026 ਦੌਰਾਨ 13 ਫਰਵਰੀ ਨੂੰ ਕਵੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਦਰਬਾਰ ਕਰਵਾਇਆ ਜਾਵੇਗਾ। ਇਸ ਸਬੰਧੀ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਵਿਰਾਸਤੀ ਕਵੀ ਦਰਬਾਰ ਸਰਕਾਰੀ ਮਹਿੰਦਰਾ ਕਾਲਜ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ।ਉਨ੍ਹਾਂ ਨੇ ਇਸ ਕਵੀ ਦਰਬਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਅਤੇ ਹੋਰ ਅਧਿਆਪਨ ਅਮਲੇ ਨਾਲ ਬੈਠਕ ਵੀ ਕੀਤੀ।

ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਇਸ ਵਿਰਾਸਤੀ ਕਵੀ ਦਰਬਾਰ ਵਿੱਚ ਪੰਜਾਬੀ, ਉਰਦੂ ਤੇ ਪੁਆਧੀ ਦੇ ਨਾਮਵਰ ਕਵੀ ਆਪਣੇ ਕਲਾਮ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਵੀ ਦਰਬਾਰ ’ਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਉਘੇ ਕਵੀ ਜਸਵੰਤ ਸਿੰਘ ਜਫ਼ਰ ਸਮੇਤ ਸੁਰਜੀਤ ਜੱਜ ਫਗਵਾੜਾ, ਤੈ੍ਰਲੋਚਨ ਲੋਚੀ ਲੁਧਿਆਣਾ, ਬਲਵਿੰਦਰ ਸੰਧੂ ਪਟਿਆਲਾ, ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ, ਅਵਾਤਰਜੀਤ ਸਿੰਘ ਪਟਿਆਲਾ, ਸੰਤ ਸਿੰਘ ਸੋਹਲ ਫਤਹਿਗੜ੍ਹ ਸਾਹਿਬ, ਡਾ. ਰੂਬੀਨਾ ਸ਼ਬਨਮ ਮਾਲੇਰਕੋਟਲਾ, ਡਾ. ਆਸ਼ਾ ਕਿਰਨ ਪਟਿਆਲਾ, ਗੁਰਪ੍ਰੀਤ ਢਿੱਲੋਂ ਪਟਿਆਲਾ, ਨਵਦੀਪ ਮੁੰਡੀ ਪਟਿਆਲਾ, ਅੰਮ੍ਰਿਤਪਾਲ ਸ਼ੈਦਾ ਪਟਿਆਲਾ, ਜਸਵਿੰਦਰ ਚਾਹਲ ਮਾਨਸਾ, ਸ਼ਤੀਸ਼ ਵਿਦਰੋਹੀ ਪੰਜੋਲਾ, ਚਰਨ ਪੁਆਧੀ ਕੈਥਲ (ਹਰਿਆਣਾ), ਗੁਰਵਿੰਦਰ ਅਮਨ ਰਾਜਪੁਰਾ ਤੇ ਕਿਰਪਾਲ ਮੂਣਕ ਸ਼ਮੂਲੀਅਤ ਕਰਨਗੇ।ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਚਾਹਲ ਕਵੀ ਦਰਬਾਰ ਦਾ ਸੰਚਾਲਨ ਕਰਨਗੇ। ਇਸ ਕਵੀ ਦਰਬਾਰ ਦੌਰਾਨ ਕਵੀਆਂ ਵੱਲੋਂ ਪੰਜਾਬ ਦੀ ਵਿਰਾਸਤ, ਸੱਭਿਆਚਾਰ ਤੇ ਸੰਸਕ੍ਰਿਤੀ ਬਾਰੇ ਕਲਾਮ ਪੇਸ਼ ਕਰਨਗੇ।

ਪਟਿਆਲਾ ਹੈਰੀਟੇਜ ਮੇਲੇ ਦੌਰਾਨ 13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਕਰਵਾਏ ਜਾ ਰਹੇ ਕਵੀ ਦਰਬਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਐਸ.ਡੀ.ਐਮ ਹਰਜੋਤ ਕੌਰ ਮਾਵੀ। ਉਨ੍ਹਾਂ ਦੇ ਨਾਲ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਵੀ ਨਜ਼ਰ ਆ ਰਹੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments