Homeਪੰਜਾਬਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਰੇਲਵੇ ਦਾ ਵੱਡਾ ਐਲਾਨ, ਫਰਵਰੀ–ਮਾਰਚ ‘ਚ ਚੱਲਣਗੀਆਂ...

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਰੇਲਵੇ ਦਾ ਵੱਡਾ ਐਲਾਨ, ਫਰਵਰੀ–ਮਾਰਚ ‘ਚ ਚੱਲਣਗੀਆਂ 4 ਵਿਸ਼ੇਸ਼ ਰੇਲਗੱਡੀਆਂ

ਅੰਮ੍ਰਿਤਸਰ ਤੋਂ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇੱਕ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਡੇਰਾ ਬਿਆਸ ਲਈ ਚਾਰ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਰੇਲਗੱਡੀਆਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ, ਲਖਨਊ, ਸਹਾਰਨਪੁਰ ਅਤੇ ਅੰਬਾਲਾ ਤੋਂ ਚਲਾਈਆਂ ਜਾਣਗੀਆਂ।

ਜਾਣਕਾਰੀ ਮੁਤਾਬਕ ਨਿਜ਼ਾਮੂਦੀਨ–ਬਿਆਸ ਵਿਸ਼ੇਸ਼ ਰੇਲਗੱਡੀ ਦਿੱਲੀ ਤੋਂ ਬਿਆਸ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ 20 ਮਾਰਚ ਨੂੰ ਸਹਾਰਨਪੁਰ ਤੋਂ ਰਵਾਨਾ ਹੋਣ ਵਾਲੀ ਵਿਸ਼ੇਸ਼ ਰੇਲਗੱਡੀ ਅੰਬਾਲਾ ਵਿੱਚ ਰੁਕੇਗੀ ਅਤੇ 22 ਮਾਰਚ ਨੂੰ ਵਾਪਸ ਸਹਾਰਨਪੁਰ ਪਹੁੰਚੇਗੀ। ਇਸੇ ਤਰ੍ਹਾਂ 27 ਮਾਰਚ ਨੂੰ ਸਹਾਰਨਪੁਰ ਤੋਂ ਚੱਲਣ ਵਾਲੀ ਰੇਲਗੱਡੀ 29 ਮਾਰਚ ਨੂੰ ਵਾਪਸੀ ਕਰੇਗੀ।

ਇਸ ਤੋਂ ਇਲਾਵਾ ਨਿਜ਼ਾਮੂਦੀਨ–ਬਿਆਸ ਵਿਸ਼ੇਸ਼ ਰੇਲਗੱਡੀ 26 ਮਾਰਚ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ 29 ਮਾਰਚ ਨੂੰ ਵਾਪਸ ਦਿੱਲੀ ਪਹੁੰਚੇਗੀ। ਬਿਆਸ ਤੋਂ ਲਖਨਊ ਲਈ ਵੀ 24 ਫਰਵਰੀ ਨੂੰ ਇੱਕ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ, ਜਿਸ ਨਾਲ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ।

ਰੇਲਵੇ ਵਿਭਾਗ ਵੱਲੋਂ ਇਹ ਫ਼ੈਸਲਾ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਲਿਆ ਗਿਆ ਹੈ। ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ ਡੇਰਾ ਬਿਆਸ ਵਿਖੇ ਲੱਗਣ ਵਾਲੇ ਮੇਲਿਆਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਪਹੁੰਚਦੇ ਹਨ, ਜਿਸ ਕਾਰਨ ਆਮ ਟ੍ਰੇਨਾਂ ਵਿੱਚ ਕਾਫ਼ੀ ਦਿੱਕਤਾਂ ਆਉਂਦੀਆਂ ਹਨ। ਵਿਸ਼ੇਸ਼ ਰੇਲਗੱਡੀਆਂ ਚਲਾਉਣ ਨਾਲ ਯਾਤਰੀਆਂ ਨੂੰ ਸੁਖਾਲੀ ਅਤੇ ਸੁਰੱਖਿਅਤ ਯਾਤਰਾ ਮਿਲੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਅ ਹੋਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments