Homeਪੰਜਾਬਭਾਰਤ–ਅਮਰੀਕਾ ਵਪਾਰਕ ਸਮਝੌਤਾ ਪੰਜਾਬ ਲਈ ਲਾਭਕਾਰੀ, ਵਿਰੋਧੀ ਧਿਰ ਦੀ ਚੁੱਪ ਹੈਰਾਨੀਜਨਕ: ਸੁਨੀਲ...

ਭਾਰਤ–ਅਮਰੀਕਾ ਵਪਾਰਕ ਸਮਝੌਤਾ ਪੰਜਾਬ ਲਈ ਲਾਭਕਾਰੀ, ਵਿਰੋਧੀ ਧਿਰ ਦੀ ਚੁੱਪ ਹੈਰਾਨੀਜਨਕ: ਸੁਨੀਲ ਜਾਖੜ:

ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਵਪਾਰਕ ਸਮਝੌਤੇ ਦਾ ਸਵਾਗਤ ਕਰਦਿਆਂ ਇਸਨੂੰ ਦੇਸ਼ ਅਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਉਦਯੋਗ ਲਈ ਫ਼ਾਇਦੇਮੰਦ ਕਰਾਰ ਦਿੱਤਾ। ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਇਸ ਸਮਝੌਤੇ ਲਈ ਵਧਾਈ ਦਿੱਤੀ।

ਜਾਖੜ ਨੇ ਕਿਹਾ ਕਿ ਇਹ ਡੀਲ ਬਣਾਉਂਦੇ ਸਮੇਂ ਕਿਸਾਨਾਂ ਦੀ ਸੁਰੱਖਿਆ, ਸਬਸਿਡੀ ਅਤੇ ਹੋਰ ਸੰਵੇਦਨਸ਼ੀਲ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕੀਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ, “ਮੈਂ ਪਹਿਲਾਂ ਹਿੰਦੁਸਤਾਨੀ ਹਾਂ, ਫਿਰ ਪੰਜਾਬੀ ਅਤੇ ਉਸ ਤੋਂ ਬਾਅਦ ਕਿਸਾਨ ਹਾਂ।”

ਉਨ੍ਹਾਂ ਵਿਰੋਧੀ ਧਿਰ ‘ਤੇ ਤੰਜ ਕੱਸਦਿਆਂ ਕਿਹਾ ਕਿ ਦੇਸ਼ਹਿਤ ਵਿੱਚ ਹੋਏ ਇਸ ਮਹੱਤਵਪੂਰਨ ਕਦਮ ਦੀ ਖੁੱਲ੍ਹ ਕੇ ਤਾਰੀਫ਼ ਹੋਣੀ ਚਾਹੀਦੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਬੋਲਦਿਆਂ ਜਾਖੜ ਨੇ ਦਾਅਵਾ ਕੀਤਾ ਕਿ ਉਹ ਆਪਣੇ ਵੀਜ਼ੇ ਦੇ ਮਾਮਲੇ ‘ਚ ਹੀ ਉਲਝੇ ਹੋਏ ਹਨ ਅਤੇ ਰਾਜ ਦੀ ਅਸਲੀ ਸੱਤਾ ਬਾਹਰਲੇ ਲੋਕਾਂ ਦੇ ਹੱਥਾਂ ‘ਚ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ਼ ਇੱਕ ਚਿਹਰਾ ਬਣ ਕੇ ਰਹਿ ਗਏ ਹਨ।

ਕਾਂਗਰਸ ਪਾਰਟੀ ਬਾਰੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਇਸ ਮੁੱਦੇ ‘ਤੇ ਪਾਰਟੀ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਖਾਮੋਸ਼ ਹੈ। ਉਨ੍ਹਾਂ ਤੰਜ ਕਰਦਿਆਂ ਕਿਹਾ ਕਿ ਬਿਆਨ ਸਿਰਫ਼ ਉਹੀ ਨੇਤਾ ਦੇ ਰਹੇ ਹਨ ਜੋ ਮੁੱਖ ਮੰਤਰੀ ਦੀ ਦੌੜ ‘ਚ ਪਿੱਛੇ ਰਹਿ ਗਏ ਸਨ। ਨਾਲ ਹੀ ਉਨ੍ਹਾਂ ਪੰਜਾਬ ਦੇ ਸੰਸਦ ਮੈਂਬਰਾਂ ‘ਤੇ ਵੀ ਸਵਾਲ ਚੁੱਕਿਆ ਕਿ ਸੰਸਦ ਵਿੱਚ ਪੰਜਾਬ ਦੇ ਅਹਿਮ ਮੁੱਦੇ ਉਠਾਉਣ ਵਿੱਚ ਉਹ ਨਾਕਾਮ ਰਹੇ ਹਨ।

ਦੋ ਆਈਏਐਸ ਅਧਿਕਾਰੀਆਂ ਦੀ ਮੁਅੱਤਲੀ ਦੇ ਮਾਮਲੇ ‘ਤੇ ਜਾਖੜ ਨੇ ਕਿਹਾ ਕਿ ਅਫ਼ਸਰਸ਼ਾਹੀ ਲੋਕਤੰਤਰ ਦੀ ਮਜ਼ਬੂਤ ਰੀੜ੍ਹ ਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਅਧਿਕਾਰੀ ਇਸ ਲਈ ਸਸਪੈਂਡ ਕੀਤੇ ਗਏ ਕਿਉਂਕਿ ਉਹ ਸਰਕਾਰ ਦੇ ਮਨਮਾਨੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਸਨ। ਜਾਖੜ ਨੇ ਗ੍ਰਹਿ ਮੰਤਰੀ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਵੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments