ਸਾਰੇ ਜਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਗਾਤਾਰ ਜਾਰੀ ਰਹੇਗੀ: ਭੈਣ ਨੀਲਮ ਦੱਤ
ਪਟਿਆਲਾ, 7 ਫਰਵਰੀ (ਛਤਰਪਾਲ ਸਿੰਘ): ਆਲ ਇੰਡੀਆ ਸਿਰੋਮਣੀ ਮੰਦਰ ਪ੍ਰਬੰਧਕ ਕਮੇਟੀ, ਜੋਕਿ ਧਾਰਮਿਕ ਕੰਮਾਂ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਦੇ ਰਹੀ ਹੈ, ਨੇ ਸਮਾਜ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਬਾਕੀ ਦੇ ਸਮਾਜਸੇਵੀ ਕੰਮਾਂ ਦੇ ਨਾਲ ਨਾਲ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਗਾਤਾਰ ਕੀਤੀ ਜਾਣੀ ਚਾਹੀਂਦੀ ਹੈ ਤਾਂ ਕਿ ਇੱਕ ਵੀ ਵਿਦਿਆਰਥੀ ਵਸੀਲਿਆਂ ਦੀ ਕਮੀ ਕਾਰਨ ਆਪਣੀ ਪੜ੍ਹਾਈ ਛੱਡਣ ਲਈ ਮਜ਼ਬੂਰ ਨਾ ਹੋ ਜਾਵੇ। ਇਸ ਲਈ ਸਾਰੀ ਸਮਾਜਸੇਵੀ ਸੰਸਥਾਵਾਂ ਨੂੰ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ, ਇਹ ਸ਼ਬਦ ਆਲ ਇੰਡੀਆ ਸ਼ਿਰੋਮਣੀ ਮੰਦਰ ਪ੍ਰਬੰਧਕ ਕਮੇਟੀ (ਰਜਿ:) ਪਟਿਆਲਾ ਵੱਲੋਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸਮਾਜ ਸੇਵਾ ਮੁਹਿੰਮ ਤਹਿਤ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਇੱਕ ਸਕਾਲਰਸ਼ਿਪ ਵੰਡ ਸਮਾਗਮ ਦੇ ਦੌਰਾਨ ਭੈਣ ਨੀਲਮ ਦੱਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ। ਸਮਾਗਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸ੍ਰੀਮਤੀ ਨੀਲਮ ਦੱਤ ਨੇ ਅਦਾ ਕੀਤੀ, ਜੋ ਕਿ ਇੱਕ ਕ੍ਰਾਂਤੀਕਾਰੀ ਸਨਾਤਨ ਧਰਮੀ ਅਤੇ ਨਿਰਸਵਾਰਥ ਸਮਾਜ ਸੇਵਿਕਾ ਹਨ ਅਤੇ ਆਲ ਇੰਡੀਆ ਸ਼ਿਰੋਮਣੀ ਮੰਦਰ ਪ੍ਰਬੰਧਕ ਕਮੇਟੀ (ਰਜਿਸਟਰਡ) ਪਟਿਆਲਾ ਦੇ ਸੰਸਥਾਪਕ ਪ੍ਰਧਾਨ ਸਵਰਗੀ ਅਨਿਲ ਦੱਤ ਦੀ ਪਤਨੀ ਹਨ। ਸਮਾਗਮ ਦੀ ਪ੍ਰਧਾਨਗੀ ਸਨਾਤਨ ਧਰਮ ਸੰਸਕ੍ਰਿਤ ਇੰਗਲਿਸ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਕੀਤੀ। ਇਸ ਸ਼ੁਭ ਮੌਕੇ ‘ਤੇ ਮੌਜੂਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੇ ਹੋਏ ਸ੍ਰੀਮਤੀ ਨੀਲਮ ਦੱਤ ਨੇ ਕਿਹਾ ਕਿ ਸਿੱਖਿਆ ਅਤੇ ਚੰਗੇ ਸੰਸਕਾਰਾਂ ਤੋਂ ਬਿਨਾਂ ਮਨੁੱਖ ਜਾਨਵਰ ਵਰਗਾ ਹੁੰਦਾ ਹੈ। ਇਸ ਲਈ, ਸਾਰੇ ਵਿਦਿਆਰਥੀਆਂ ਨੂੰ ਵਿੱਦਿਆ ਰੂਪੀ ਗਿਆਨ ਦੇ ਭੰਡਾਰ ਨੂੰ ਪ੍ਰਾਪਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿੱਖਿਆ ਇੱਕ ਅਜਿਹਾ ਧਨ ਹੈ ਜਿਸਨੂੰ ਕੋਈ ਚੋਰ ਕਦੇ ਵੀ ਚੋਰੀ ਨਹੀਂ ਕਰ ਸਕਦਾ। ਇਹ ਧਨ, ਮਨੁੱਖ ਦੇ ਦਿਮਾਗ ਅਤੇ ਦਿਲ ਦੇ ਖਜ਼ਾਨੇ ਵਿੱਚ ਸੁਰੱਖਿਅਤ ਰਹਿੰਦਾ ਹੈ ਅਤੇ ਇਸਦੀ ਮਦਦ ਨਾਲ ਮਨੁੱਖ ਆਪਣੇ ਜੀਵਨ ਵਿੱਚ ਹਰ ਤਰ੍ਹਾਂ ਦੀ ਸਫਲਤਾ ਪ੍ਰਾਪਤ ਕਰ ਸਕਦਾ ਹੈ।
ਇਸ ਨਾਲ ਸਾਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀ ਉਚਾਈਆਂ ਨੂੰ ਛੂਹਣ ਦੀ ਤਾਕਤ ਮਿਲਦੀ ਹੈ। ਸਮਾਗਮ ਵਿੱਚ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਐਸ. ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੀ ਮਾਤ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ (ਰਜਿ:)ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸੀਨੀਅਰ ਉਪ-ਪ੍ਰਧਾਨ ਸ਼੍ਰੀ ਵਿਜੇ ਮੋਹਨ ਗੁਪਤਾ, ਉਪ-ਪ੍ਰਧਾਨ ਸ਼੍ਰੀ ਐਨ.ਕੇ. ਜੈਨ, ਸਕੂਲ ਮੈਨੇਜਰ ਇੰਜੀਨੀਅਰ ਐਮ.ਐਮ. ਸਿਆਲ ਅਤੇ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਦੀ ਯੋਗ ਅਗਵਾਈ ਵਿੱਚ ਐਸ ਡੀ ਐਸ ਈ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਟਿਆਲਾ ਜ਼ਿਲ੍ਹੇ ਦੇ ਹਜ਼ਾਰਾਂ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ, ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਅਤੇ ਸਨਾਤਨ ਧਰਮ ਦੀਆਂ ਪਵਿੱਤਰ ਕਦਰਾਂ-ਕੀਮਤਾਂ ਪ੍ਰਦਾਨ ਕੀਤੀ ਜਾ ਰਹੀਆਂ ਹਨ, ਜੋ ਕਿ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ। ਅੱਜ ਦੇ ਸਮਾਰੋਹ ਵਿੱਚ ਆਲ ਇੰਡੀਆ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ (ਰਜਿ:) ਪਟਿਆਲਾ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਲਈ 15,000 ਰੁਪਏ ਦੇ ਵਜ਼ੀਫ਼ੇ ਦਾ ਤੀਸਰਾ ਚੈੱਕ ਪ੍ਰਾਪਤ ਕਰਦੇ ਹੋਏ, ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਸੰਸਥਾ ਦੇ ਸਾਰੇ ਸਤਿਕਾਰਯੋਗ ਪਦ ਅਧਿਕਾਰੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਐੱਸ.ਐੱਸ. ਮਾਸਟਰ ਦੇ ਰੂਪ ਵਿੱਚ 25 ਸਾਲਾਂ ਤਕ ਆਪਣੀਆਂ ਸੇਵਾਵਾਂ ਦੇ ਕੇ ਰਿਟਾਇਰ ਹੋਏ ਅਧਿਆਪਕ ਅਨਿਲ ਕੁਮਾਰ ਭਾਰਤੀ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇਣ ਦਾ ਇਹ ਸ਼ੁਭ ਕਾਰਜ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸਕੂਲ ਦੇ ਸੀਨੀਅਰ ਅਧਿਆਪਕ ਰਮਨ ਕੁਮਾਰ ਵੀ ਮੌਜ਼ੂਦ ਰਹੇ।ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੇ ਸੰਸਥਾਪਕ ਪ੍ਰਧਾਨ ਸਵਰਗੀ ਅਨਿਲ ਦੱਤ ਅਤੇ ਉਹਨਾਂ ਦੇ ਸਪੁੱਤਰ ਸਵਰਗੀ ਨਿਖਿਲ ਦੱਤ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ।
ਜਾਰੀਕਰਤਾ
ਰਿਪੁਦਮਨ ਸਿੰਘ, ਪ੍ਰਿੰਸੀਪਲ,
ਮੋ. 9501023680







