ਪਟਿਆਲਾ, 4 ਫਰਵਰੀ, 2026 (ਜਗਪ੍ਰੀਤ ਸਿੰਘ ਮਹਾਜਨ): ਕਿਸ਼ੋਰ ਕੁਮਾਰ ਫੈਨਜ਼ ਕਲਚਰਲ ਐਂਡ ਵੈਲਫੇਅਰ ਕੱਲਬ ਵਲੋਂ’ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿੱਖੇ ਕੀਤਾ ਗਿਆ । ਪ੍ਰੋਗਰਾਮ ਵਿੱਚ ਪਦਮ ਸ੍ਰੀ ਅਨੂਪ ਜਲੋਟਾ ਜੀ ਉਚੇਚੇ ਤੋਰ ਤੇ ਪਹੁੰਚੇ ।
ਪ੍ਰੋਗਰਾਮ ਵਿੱਚ ਸ੍ਰੀ ਸੰਤੋਸ਼ ਕਟਾਰੀਆ ਦੀ 22 ਮੈਂਬਰਾਂ ਦੀ ਟੀਮ ਵਲੋਂ ਦਿੱਤੇ ਲਾਈਵ ਮਿਊਜਿ਼ਕ ਤੇ ਲਗਭਗ 30 ਗਾਈਕ ਕਲਾਕਾਰਾਂ ਨੇ ਭਾਗ ਲਿਆ । ਕਲੱਬ ਦੇ ਪ੍ਰਧਾਨ ਰਾਜੀਵ ਵਰਮਾ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਕੁੰਦਨ ਗੋਗੀਆ ਮੈਅਰ, ਪਟਿਆਲਾ, ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ, ਸ੍ਰੀ ਜਗਦੀਪ ਟਾਂਡਾ (ਡਾਇਰੈਕਟਰ ਹਰਿਆਣਾ ਸਰਕਾਰ), ਧਰਮਪਾਲ ਬਾਂਸਲ, ਆਕਾਸ਼ਦੀਪ ਮਰਵਾਹਾ, ਹਰਸ਼ ਗੁਪਤਾ, ਪ੍ਰੇਮ ਬਾਂਸਲ ਅਤੇ ਰਾਜੇਸ਼ ਪੰਜੋਲਾ ਵਲੋਂ’ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰਵਾਤ ਕੀਤੀ ਗਈ ।

ਸ੍ਰੀ ਰਾਜੀਵ ਵਰਮਾ, ਰਾਜੇਸ਼ ਕਪਿਲ, ਮਨਤ ਮਠਾਰੂ, ਦੀਵਿਆਂਸ਼ੀ, ਕਲਪਨਾ ਗੁਪਤਾ, ਮੈਡਮ ਅਰਵਿੰਦਰ ਕੌਰ, ਅਸ਼ੋਕ ਅਰੌੜਾ, ਪ੍ਰਿੰਸ ਸ਼ਰਮਾ, ਬਬਲ ਅਰੋੜਾ, ਪ੍ਰਗਿਆ ਅਤੇ ਰਾਜ ਕੁਮਾਰ ਵਲੋਂ ਰਾਸ਼ਟਰੀ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰਵਾਤ ਕੀਤੀ ਗਈ । ਸ੍ਰੀਮਤੀ ਕਲਪਨਾ ਗੁਪਤਾ ਵਲੋ “ਸੋਲਾਂ ਬਰਸ ਕੀ”, ਰੈਨੂ ਵਰਮਾ ਵਲੋਂ “ਮੈਂ ਹੂੰ ਖੁਸ਼ਰੰਗ ਹੀਨਾ”, ਜਗਦੀਪ ਟਾਂਡਾ (ਡਾਇਰੈਕਟਰ), ਰਾਜੇਸ਼ ਕਪਿਲ ਅਤੇ ਡਾ. ਪ੍ਰਦੀਪ ਭਰਦਵਾਜ ਵਲੋਂ “ਅਰਮ ਅਕਬਰ ਐਂਨਥਨੀ”, ਰਾਜੇਸ਼ ਕਪਿਲ ਅਤੇ ਜਗਦੀਸ਼ ਅਰੌੜਾ ਵਲੋਂ “ਦੋ ਬੇਚਾਰੇ”, ਰਾਧੀਕਾ ਗਰੋਵਰ ਵਲੋਂ ”ਯੇ ਗਲੀਆਂ ਯੇ ਚੋਬਰਾਂ, ਮੈਡਮ ਅਰਵਿੰਦਰ ਕੌਰ ਅਤੇ ਵਰਿੰਦਰ ਧੀਮਾਨ ਵਲੋਂ “ਦਿਲ ਕੀ ਗਿਰਹ ਖੋਲ ਦੋ”, ਬਲਜੀਤ ਸਿੰਘ ਵਲੋਂ “ਮੇਰੇ ਨੇਨਾਂ ਸਾਵਨ ਭਾਦੋਂ ,
ਪ੍ਰਿੰਸ ਸ਼ਰਮਾ ਅਤੇ ਕੀਰਤੀ ਸਿਆਨ ਵਲੋਂ “ਆਪ ਕੋ ਪਹਿਲੇ ਭੀ ਕਹੀਂ ਦੇਖ਼ਾ ਹੈ”, ਬਰਿੰਦਰ ਸਿੰਘ ਖੁਰੱਲ ਅਤੇ ਪਰਵਿੰਦਰ ਖੁੱਰਲ ਵਲੋਂ “ਮੇਰੇ ਹਾਥੋਂ ਮੇ ਪਹਿਨਾ ਕੇ ਚੂੜੀਆਂ”, ਤਨੀਸ਼ਕਾ ਵਲੋਂ “ਇਕ ਰਾਧਾ ਇਕ ਮੀਰਾ” ਗਾਏ ਪੁਰਾਣੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਸ਼ਲਾਗਾ ਮਿਲੀ
ਇਨ੍ਹਾਂ ਤੋਂ ਇਲਾਵਾ ਮਧੂਸੁਦਨ, ਗੁਰਵਿੰਦਰ ਮਠਾਰੂ, ਹੁਨਰ ਅਰੋੜਾ, ਡਾ. ਰਾਮ ਅਰੌੜਾ, ਬਿੰਦੂ ਅਰੌੜਾ ਆਦਿ ਗਾਇਕਾਂ ਨੇ ਵੀ ਆਪਣੀ ਹਾਜ਼ਰੀ ਲਵਾਈ । ਸਟੈਜ ਸਕੱਤਰ ਦੀ ਭੁਮੀਕਾ ਸ੍ਰੀ ਰਜੇਸ਼ ਆਤਰੇ ਵਲੋਂ ਬਾਖੁੱਬੀ ਨਿਭਾਈ ਗਈ ।