Homeਪੰਜਾਬ ਸਿੱਧੂ ਦਾ ਬਿਆਨ: ਇਸ ਬਜਟ ਦੀਆਂ ਉਮੀਦਾਂ ਸੀਮਤ, ਆਰਥਿਕ ਸਥਿਰਤਾ 'ਤੇ ਧਿਆਨ

 ਸਿੱਧੂ ਦਾ ਬਿਆਨ: ਇਸ ਬਜਟ ਦੀਆਂ ਉਮੀਦਾਂ ਸੀਮਤ, ਆਰਥਿਕ ਸਥਿਰਤਾ ‘ਤੇ ਧਿਆਨ

ਚੰਡੀਗੜ੍ਹ (ਪੰਜਾਬ ਟਾਈਮਜ਼): ਕਾਂਗ੍ਰਸ ਲੀਡਰ ਕੇ.ਬੀ.ਐਸ. ਸਿੱਧੂ ਨੇ ਕਿਹਾ ਹੈ ਕਿ ਇਸ ਸਾਲ ਦੇ ਬਜਟ ਤੋਂ ਕੋਈ ਵੱਡੀ ‘ਹਾਈਪ’ ਜਾਂ ਉਮੀਦ ਨਹੀਂ ਸੀ, ਕਿਉਂਕਿ ਦੋ ਦਿਨ ਪਹਿਲਾਂ ਆਏ ਇਕਨੋਮਿਕ ਸਰਵੇ ਨੇ ਪਹਿਲਾਂ ਹੀ ਭਾਰਤ ਦੀ ਆਰਥਿਕ ਦਿਸ਼ਾ ਨੂੰ ਤੈਅ ਕਰ ਦਿੱਤਾ ਸੀ। ਉਨ੍ਹਾਂ ਦੇ ਅਨੁਸਾਰ, ਭਾਰਤ ਦੀ ਆਰਥਿਕ ਗਰੋਥ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਸਥਿਰ ਹੈ ਅਤੇ ਮੈਕਰੋ-ਇਕਨੋਮਿਕ ਪੱਧਰ ‘ਤੇ ਭਾਰਤ ਇੱਕ ਮਜ਼ਬੂਤ ਸਥਿਤੀ ਵਿੱਚ ਹੈ।

ਸਿੱਧੂ ਨੇ ਇਹ ਵੀ ਕਿਹਾ ਕਿ ਨਵਾਂ ਇਨਕਮ ਟੈਕਸ ਐਕਟ ਪਿਛਲੇ ਮੌਨਸੂਨ ਸੈਸ਼ਨ ਵਿੱਚ ਹੀ ਪਾਸ ਹੋ ਚੁੱਕਾ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ, ਜਿਸ ਨਾਲ ਬਜਟ ਵਿੱਚ ਟੈਕਸ ਰੇਟਾਂ ਵਿੱਚ ਵੱਡੀ ਕਟੌਤੀ ਦੀ ਉਮੀਦ ਖਤਮ ਹੋ ਗਈ ਸੀ। ਉਨ੍ਹਾਂ ਨੇ ਇੱਥੇ ਇਹ ਵੀ ਜੋੜਿਆ ਕਿ ਜੀ.ਐਸ.ਟੀ. ਕੌਂਸਲ ਵੱਲੋਂ ਰੋਜ਼ਮਰਾ ਦੀਆਂ ਚੀਜ਼ਾਂ ਤੇ ਪਹਿਲਾਂ ਹੀ ਫੈਸਲੇ ਲਏ ਜਾ ਚੁੱਕੇ ਹਨ, ਇਸ ਲਈ ਇਸ ਬਜਟ ਵਿੱਚ ਕਿਸੇ ਨਵੀਂ ‘ਹੈੱਡਲਾਈਨ’ ਸਹੂਲਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਸਿੱਧੂ ਨੇ ਮੋਦੀ ਸਰਕਾਰ ਦੇ ਵਿੱਤੀ ਘਾਟੇ ਦੀ ਕਮੀ ਉੱਤੇ ਤਵਜੋ ਦਿੰਦੇ ਹੋਏ ਕਿਹਾ ਕਿ ਕੋਵਿਡ ਦੌਰਾਨ ਇਹ ਘਾਟਾ 9% ਤੋਂ ਉੱਪਰ ਚਲਾ ਗਿਆ ਸੀ, ਅਤੇ ਮੌਜੂਦਾ ਮਾਲੀ ਸਾਲ ਲਈ ਇਸਦਾ ਅਨੁਮਾਨ 4.4% ਹੈ, ਜਿਸਨੂੰ ਅਗਲੇ ਸਾਲ 4.3% ਕਰਨ ਦਾ ਟੀਚਾ ਹੈ।

ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਸਰਕਾਰ ਕਰਜ਼ਾ ਜ਼ਿਆਦਾ ਲੈਂਦੀ ਹੈ ਜਾਂ ਨੋਟ ਜ਼ਿਆਦਾ ਪ੍ਰਿੰਟ ਕਰਦੀ ਹੈ, ਤਾਂ ਇਸ ਨਾਲ ਮਹਿੰਗਾਈ ਵਧਦੀ ਹੈ, ਜਿਸਦਾ ਸਿੱਧਾ ਅਸਰ ਗਰੀਬਾਂ ‘ਤੇ ਪੈਂਦਾ ਹੈ। ਉਹਨਾਂ ਨੇ ਸਲਾਹ ਦਿਤੀ ਕਿ ਸਰਕਾਰ ਨੂੰ ਵਿੱਤੀ ਘਾਟੇ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਆਰਥਿਕ ਸਥਿਰਤਾ ਬਣੀ ਰਹਿੰਦੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments