Homeਪਟਿਆਲਾ ਅਪਡੇਟਪ੍ਰੋਜੈਕਟ ਜੀਵਨਜੋਤ 2.0 ਨਾਲ ਭੀਖ ਮੰਗਣ ਵਿਰੁੱਧ ਸਖ਼ਤ ਕਾਰਵਾਈ, 55 ਬੱਚੇ ਤੇ...

ਪ੍ਰੋਜੈਕਟ ਜੀਵਨਜੋਤ 2.0 ਨਾਲ ਭੀਖ ਮੰਗਣ ਵਿਰੁੱਧ ਸਖ਼ਤ ਕਾਰਵਾਈ, 55 ਬੱਚੇ ਤੇ 8 ਮਹਿਲਾਵਾਂ ਰੈਸਕਿਊ

– 44 ਬੱਚੇ ਪਰਿਵਾਰਾਂ ਨਾਲ ਜੋੜੇ, 11 ਸੀ ਸੀ ਆਈ’ਜ਼ ਵਿੱਚ ਸੁਰੱਖਿਅਤ- ਸ਼ਾਇਨਾ ਕਪੂਰ

ਪਟਿਆਲਾ , 31 ਜਨਵਰੀ (ਮਨੋਜ ਵਰਮਾ) : ਪੰਜਾਬ ਸਰਕਾਰ ਦੇ ਮਾਣਯੋਗ ਸਮਾਜਿਕ ਨਿਆਂ,ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਭੀਖ ਮੰਗਣ ਦੀ ਲਾਹਨਤ ਤੋਂ ਮੁਕਤ ਕਰਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੇ ਮੰਤਵ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਨੇ ਦੱਸਿਆ ਕਿ ਹੁਣ ਤੱਕ ਭੀਖ ਮੰਗਣ ਵਿਰੁੱਧ ਚਲਾਈਆਂ ਗਈਆਂ ਛਾਪੇਮਾਰ ਕਾਰਵਾਈਆਂ ਦੌਰਾਨ 55 ਬੱਚਿਆਂ ਅਤੇ ਨਾਬਾਲਗ ਬੱਚਿਆਂ ਸਮੇਤ 8 ਮਹਿਲਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ ਹੈ।

ਬੱਚਿਆਂ ਨੂੰ ਰੈਸਕਿਊ ਕਰਨ ਉਪਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਈਨਾ ਕਪੂਰ ਅਤੇ ਹੋਰ ਅਧਿਕਾਰੀ

ਸ਼ਾਇਨਾ ਕਪੂਰ ਨੇ ਕਿਹਾ ਕਿ ਰੈਸਕਿਊ ਕੀਤੇ ਗਏ ਬੱਚਿਆਂ ਵਿੱਚੋਂ 44 ਬੱਚਿਆਂ ਨੂੰ ਕੌਂਸਲਿੰਗ ਅਤੇ ਲੋੜੀਂਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਜੋੜ ਦਿੱਤਾ ਗਿਆ ਹੈ, ਜਦਕਿ 11 ਬੱਚੇ ਅਜੇ ਵੀ ਚਾਈਲਡ ਕੇਅਰ ਇੰਸਟੀਚਿਊਸ਼ਨਜ਼ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀ ਸੀ ਆਈ’ਜ਼ ਵਿੱਚ ਰਹਿ ਰਹੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਦੇਖਭਾਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਆਮ ਜੀਵਨ ਨਾਲ ਜੋੜਨ ਲਈ ਉਨ੍ਹਾਂ ਲਈ ਉਚਿਤ ਕੌਂਸਲਿੰਗ ਸੈਸ਼ਨ, ਮਨੋਵਿਗਿਆਨਿਕ ਸਹਾਇਤਾ ਅਤੇ ਬ੍ਰਿਜ ਕੋਰਸਜ਼ ਚਲਾਏ ਜਾ ਰਹੇ ਹਨ, ਤਾਂ ਜੋ ਉਹ ਮੁੜ ਸਕੂਲੀ ਸਿੱਖਿਆ ਨਾਲ ਜੁੜ ਸਕਣ। ਉਨ੍ਹਾਂ ਅਨੁਸਾਰ ਸਾਡਾ ਮੁੱਖ ਮਕਸਦ ਸਿਰਫ਼ ਰੈਸਕਿਊ ਕਰਨਾ ਨਹੀਂ, ਸਗੋਂ ਬੱਚਿਆਂ ਜੀਵਨ ਨੂੰ ਇੱਕ ਸੁਰੱਖਿਅਤ,ਉਚੇਰੀ ਸਿੱਖਿਆ ਅਤੇ ਆਤਮਨਿਰਭਰ ਜੀਵਨ ਵੱਲ ਲੈ ਜਾਣਾ ਹੈ।

ਸ਼ਾਇਨਾ ਕਪੂਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਵੀ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਦਿਖਾਈ ਦੇਵੇ ਤਾਂ ਤੁਰੰਤ ਜ਼ਿਲਾ ਬਾਲ ਸੁਰੱਖਿਆ ਯੂਨਿਟ ਜਾਂ ਸੰਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਨਾਲ ਹੀ ਅਸੀਂ ਬੱਚਿਆਂ ਨੂੰ ਇਸ ਸਮੱਸਿਆ ਤੋਂ ਬਚਾ ਸਕਦੇ ਹਾਂ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ 1098 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਜੀਵਨਜੋਤ 2.0 ਤਹਿਤ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ, ਤਾਂ ਜੋ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ ਅਤੇ ਹਰ ਬੱਚੇ ਨੂੰ ਇੱਜ਼ਤਦਾਰ ਜੀਵਨ ਮਿਲ

 

RELATED ARTICLES
- Advertisment -
Google search engine
Google search engine
Google search engine

Most Popular

Recent Comments