Homeਸਪੋਰਟਸਡੌਨ ਬ੍ਰੈਡਮੈਨ ਦੀ ‘ਬੈਗੀ ਗ੍ਰੀਨ’ ਟੋਪੀ 2.92 ਕਰੋੜ ਰੁਪਏ ਵਿੱਚ ਨਿਲਾਮ, ਕ੍ਰਿਕਟ...

ਡੌਨ ਬ੍ਰੈਡਮੈਨ ਦੀ ‘ਬੈਗੀ ਗ੍ਰੀਨ’ ਟੋਪੀ 2.92 ਕਰੋੜ ਰੁਪਏ ਵਿੱਚ ਨਿਲਾਮ, ਕ੍ਰਿਕਟ ਇਤਿਹਾਸ ਦਾ ਅਮੂਲ ਖਜ਼ਾਨਾ

ਨਵੀਂ ਦਿੱਲੀ:
ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸਰ ਡੋਨਾਲਡ (ਡੌਨ) ਬ੍ਰੈਡਮੈਨ ਦੀ ਇਤਿਹਾਸਕ ‘ਬੈਗੀ ਗ੍ਰੀਨ’ ਟੋਪੀ ਗੋਲਡ ਕੋਸਟ ਵਿੱਚ ਹੋਈ ਨਿਲਾਮੀ ਦੌਰਾਨ 4 ਲੱਖ 60 ਹਜ਼ਾਰ ਆਸਟਰੇਲੀਆਈ ਡਾਲਰ (ਲਗਭਗ 2.92 ਕਰੋੜ ਰੁਪਏ) ਵਿੱਚ ਵਿਕ ਗਈ। ਇਹ ਟੋਪੀ ਇੱਕ ਅਣਪਛਾਤੇ ਖਰੀਦਦਾਰ ਵੱਲੋਂ ਖਰੀਦੀ ਗਈ।

ਇਹ ਉਹੀ ਟੋਪੀ ਹੈ ਜੋ ਡੌਨ ਬ੍ਰੈਡਮੈਨ ਨੇ 1947-48 ਵਿੱਚ ਸੁਤੰਤਰ ਭਾਰਤ ਖ਼ਿਲਾਫ਼ ਖੇਡੀ ਗਈ ਪਹਿਲੀ ਟੈਸਟ ਸੀਰੀਜ਼ ਦੌਰਾਨ ਪਹਿਨੀ ਸੀ। ਆਪਣੀ ਆਖਰੀ ਘਰੇਲੂ ਟੈਸਟ ਸੀਰੀਜ਼ ਤੋਂ ਬਾਅਦ ਬ੍ਰੈਡਮੈਨ ਨੇ ਇਹ ਟੋਪੀ ਭਾਰਤੀ ਓਪਨਿੰਗ ਗੇਂਦਬਾਜ਼ ਸ਼੍ਰੀਰੰਗਾ ਸੋਹਣੀ (ਐਸ. ਡਬਲਯੂ. ਸੋਹਣੀ) ਨੂੰ ਯਾਦਗਾਰੀ ਤੋਹਫ਼ੇ ਵਜੋਂ ਭੇਟ ਕੀਤੀ ਸੀ।

ਸੋਹਣੀ ਪਰਿਵਾਰ ਨੇ ਇਸ ਕੀਮਤੀ ਵਿਰਾਸਤ ਨੂੰ ਲਗਭਗ 75 ਸਾਲਾਂ ਤੱਕ ਬੜੀ ਸਾਵਧਾਨੀ ਨਾਲ ਸੰਭਾਲ ਕੇ ਰੱਖਿਆ ਅਤੇ ਕਦੇ ਵੀ ਜਨਤਕ ਤੌਰ ’ਤੇ ਪ੍ਰਦਰਸ਼ਿਤ ਨਹੀਂ ਕੀਤਾ। ਲਾਇਡਜ਼ ਨਿਲਾਮੀ ਦੇ ਸੀਓਓ ਲੀ ਹੇਮਜ਼ ਨੇ ਇਸ ਟੋਪੀ ਨੂੰ “ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ” ਕਰਾਰ ਦਿੰਦਿਆਂ ਕਿਹਾ ਕਿ ਇਹ ਤਿੰਨ ਪੀੜ੍ਹੀਆਂ ਤੱਕ ਬੰਦ ਕਰਕੇ ਰੱਖੀ ਗਈ। ਪਰਿਵਾਰ ਦਾ ਨਿਯਮ ਸੀ ਕਿ ਜਦੋਂ ਕੋਈ ਮੈਂਬਰ 16 ਸਾਲ ਦਾ ਹੁੰਦਾ ਸੀ, ਤਾਂ ਉਸ ਨੂੰ ਸਿਰਫ਼ ਪੰਜ ਮਿੰਟ ਲਈ ਹੀ ਇਸ ਟੋਪੀ ਨੂੰ ਦੇਖਣ ਦੀ ਆਗਿਆ ਮਿਲਦੀ ਸੀ।

ਗੌਰਤਲਬ ਹੈ ਕਿ ਸ਼੍ਰੀਰੰਗਾ ਸੋਹਣੀ ਨੇ 1947-48 ਦੀ ਉਸ ਟੈਸਟ ਲੜੀ ਵਿੱਚ ਸਿਰਫ਼ ਪਹਿਲਾ ਮੈਚ ਹੀ ਖੇਡਿਆ ਸੀ। ਭਾਵੇਂ ਉਹ ਕੋਈ ਵਿਕਟ ਨਹੀਂ ਲੈ ਸਕੇ, ਪਰ ਉਨ੍ਹਾਂ ਵੱਲੋਂ ਸੁੱਟੀ ਗਈ ਪਹਿਲੀ ਗੇਂਦ ਸੁਤੰਤਰ ਭਾਰਤ ਦੇ ਕ੍ਰਿਕਟ ਇਤਿਹਾਸ ਦੀ ਪਹਿਲੀ ਗੇਂਦ ਸੀ। ਇਸ ਯਾਦਗਾਰ ਪਲ ਤੋਂ ਬਾਅਦ ਹੀ ਡੌਨ ਬ੍ਰੈਡਮੈਨ ਨੇ ਸੋਹਣੀ ਨੂੰ ਆਪਣੀ ‘ਬੈਗੀ ਗ੍ਰੀਨ’ ਕੈਪ ਤੋਹਫ਼ੇ ਵਜੋਂ ਦਿੱਤੀ, ਜੋ ਅੱਜ ਕ੍ਰਿਕਟ ਇਤਿਹਾਸ ਦੀ ਸਭ ਤੋਂ ਮਹਿੰਗੀ ਅਤੇ ਅਨਮੋਲ ਵਿਰਾਸਤ ਬਣ ਚੁੱਕੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments