HomeLifestyleਸੁੰਦਰਤਾ ਦਾ ਕੁਦਰਤੀ ਰਾਜ਼, ਜੋ ਸਕਿੰਨ ਨੂੰ ਦੇਵੇ ਨਮੀ, ਚਮਕ ਅਤੇ ਨਵੀਂ...

ਸੁੰਦਰਤਾ ਦਾ ਕੁਦਰਤੀ ਰਾਜ਼, ਜੋ ਸਕਿੰਨ ਨੂੰ ਦੇਵੇ ਨਮੀ, ਚਮਕ ਅਤੇ ਨਵੀਂ ਜ਼ਿੰਦਗੀ

ਘਿਓ ਸਿਰਫ਼ ਖਾਣਾ ਪਕਾਉਣ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਹੁਣ ਇਹ ਸਕਿੰਨ ਕੇਅਰ ਦੀ ਦੁਨੀਆ ਵਿੱਚ ਵੀ ਆਪਣੀ ਖਾਸ ਪਹਿਚਾਣ ਬਣਾ ਰਿਹਾ ਹੈ। ਵਿਟਾਮਿਨ ਏ, ਡੀ, ਈ ਅਤੇ ਕੇ, ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਘਿਓ ਚਿਹਰੇ ਦੀ ਸੰਭਾਲ ਲਈ ਇੱਕ ਪ੍ਰਭਾਵਸ਼ਾਲੀ ਕੁਦਰਤੀ ਉਪਾਅ ਮੰਨਿਆ ਜਾ ਰਿਹਾ ਹੈ।

ਮਾਹਿਰਾਂ ਅਨੁਸਾਰ, ਚਿਹਰੇ ‘ਤੇ ਘਿਓ ਲਗਾਉਣ ਨਾਲ ਸਕਿੰਨ ਨੂੰ ਡੂੰਘੀ ਨਮੀ ਮਿਲਦੀ ਹੈ, ਜਿਸ ਨਾਲ ਖੁਸ਼ਕੀ ਅਤੇ ਰੁੱਖਾਪਣ ਘਟਦਾ ਹੈ। ਇਹ ਨਾ ਸਿਰਫ਼ ਸਕਿੰਨ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ, ਸਗੋਂ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਝੁਰੜੀਆਂ ਅਤੇ ਬਰੀਕ ਲਾਈਨਾਂ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ।

ਘਿਓ ਦੀ ਨਿਯਮਿਤ ਵਰਤੋਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਸੋਜ ਨੂੰ ਘਟਾਉਣ ਵਿੱਚ ਲਾਭਦਾਇਕ ਮੰਨੀ ਜਾਂਦੀ ਹੈ। ਇਸਦੇ ਨਾਲ ਹੀ, ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਸਕਿੰਨ ਨੂੰ ਵਾਤਾਵਰਣੀ ਨੁਕਸਾਨ ਤੋਂ ਬਚਾਉਣ ਅਤੇ ਦਾਗ-ਧੱਬਿਆਂ ਨੂੰ ਹੌਲੀ-ਹੌਲੀ ਹਲਕਾ ਕਰਨ ਵਿੱਚ ਸਹਾਇਕ ਹੁੰਦੇ ਹਨ।

ਘਿਓ ਵਰਤਣ ਦਾ ਸਹੀ ਤਰੀਕ:
ਚਿਹਰੇ ‘ਤੇ ਘਿਓ ਲਗਾਉਣ ਲਈ ਬਹੁਤ ਥੋੜ੍ਹੀ ਮਾਤਰਾ ਲਓ ਅਤੇ ਹੌਲੀ-ਹੌਲੀ ਗੋਲ ਗੋਲ ਮਾਲਿਸ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸਦੀ ਵਰਤੋਂ ਕਰਨ ਨਾਲ ਵਧੀਆ ਨਤੀਜੇ ਮਿਲ ਸਕਦੇ ਹਨ, ਕਿਉਂਕਿ ਇਹ ਰਾਤ ਭਰ ਸਕਿੰਨ ਨੂੰ ਪੋਸ਼ਣ ਦਿੰਦਾ ਹੈ।

ਕੁਦਰਤੀ ਅਤੇ ਰਸਾਇਣ-ਰਹਿਤ ਸਕਿੰਨ ਕੇਅਰ ਦੀ ਖੋਜ ਕਰ ਰਹੇ ਲੋਕਾਂ ਲਈ ਘਿਓ ਇੱਕ ਆਸਾਨ, ਸਸਤਾ ਅਤੇ ਪ੍ਰਭਾਵਸ਼ਾਲੀ ਵਿਕਲਪ ਬਣ ਕੇ ਸਾਹਮਣੇ ਆ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments