HomeHukamnama Akali Baba phoola Singh Jiਅੱਜ ਦਾ ਹੁਕਮਨਾਮਾ (24 ਜਨਵਰੀ 2026) Shaheed Akali Baba Phula Singh (Ang...

ਅੱਜ ਦਾ ਹੁਕਮਨਾਮਾ (24 ਜਨਵਰੀ 2026) Shaheed Akali Baba Phula Singh (Ang 677-78)

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥

ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥

ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥

ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ—ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।।1। ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇਂ ਵਿਚ ਹੀ ਮੁੱਕ ਜਾਂਦਾ ਹੈ। ਰਹਾਉ

Jeh Jeh Paekho Theh Hajoor Dhoor Kathahu N Jaaee ||

Wherever I look, there I see Him present; He is never far away.

Rav Rehiaa Sarabathr Mai Man Sadhaa Dhhiaaee ||1||

He is all-pervading, everywhere; O my mind, meditate on Him forever. ||1||

Eeth Ooth Nehee Beeshhurrai So Sangee Ganeeai ||

He alone is called your companion, who will not be separated from you, here or hereafter.

Binas Jaae Jo Nimakh Mehi So Alap Sukh Bhaneeai || Rehaao ||

That pleasure, which passes away in an instant, is trivial. ||Pause||

RELATED ARTICLES
- Advertisment -
Google search engine
Google search engine
Google search engine

Most Popular

Recent Comments