Homeਪਟਿਆਲਾ ਅਪਡੇਟਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ 338ਵਾਂ ਖੂਨਦਾਨ ਕੈਂਪ

ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ 338ਵਾਂ ਖੂਨਦਾਨ ਕੈਂਪ

ਲੜੀਵਾਰ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ: ਨਾਹਰ ਸਿੰਘ ਮਾਜਰੀ

ਪਟਿਆਲਾ, 21 ਜਨਵਰੀ (ਮਨੋਜ ਵਰਮਾ) : ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਦੀ 17ਵੀਂ ਵਰ੍ਹੇਗੰਢ ਅਤੇ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ 338ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਕਰਨ ਕੁਮਾਰ ਪਟਿਆਲਾ ਨੇ 19ਵੀਂ ਸਾਲ ਦੀ ਉਮਰ ਵਿਚ ਪਹਿਲੀ ਵਾਰ ਖੂਨਦਾਨ ਕਰਕੇ ਕੀਤਾ, ਜਦੋਂ ਕਿ ਸੁਖਜੀਤ ਸਿੰਘ ਬਸੰਤਪੁਰਾ ਨੇ 34ਵੀਂ ਵਾਰ, ਦਵਿੰਦਰ ਸਿੰਘ ਸਨੌਰ 20ਵੀਂ ਵਾਰ, ਪਰਦੀਪ ਸਿੰਘ ਦੌਣ ਕਲਾਂ ਨੇ 18ਵੀਂ ਵਾਰ, ਤਰੁਨਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਮਲਾ ਤੋਂ ਆ ਕੇ 15ਵੀਂ ਵਾਰ ਤੇ ਇੰਦਰਜੀਤ ਸਿੰਘ ਪਟਿਆਲਾ ਨੇ 12ਵੀਂ ਵਾਰ, ਸਾਬਕਾ ਸੂਬੇਦਾਰ ਗੁਰਵਿੰਦਰ ਸਿੰਘ ਕੁਲਾਰਾਂ, ਜਗਤਾਰ ਗਿਰ ਸ਼ੇਖੂਪੁਰ, ਇੰਜੀਨੀਅਰ ਨਵਜੋਤ ਸਿੰਘ, ਭੁਪਿੰਦਰ ਸਿੰਘ ਉੱਪਲੀ, ਸੁਰਜੀਤ ਸਿੰਘ ਪਰੌੜ, ਠੇਕੇਦਾਰ ਸਤਪਾਲ ਸਿੰਘ ਸਨੌਰ, ਮਨਜੀਤ ਸਿੰਘ ਪੰਜੌਲਾ, ਕਰਮਾ ਤੇ ਅਮਨਪ੍ਰੀਤ ਸਿੰਘ ਖਰਾਬਗੜ੍ਹ ਸਮੇਤ 18 ਵਲੰਟੀਅਰਾਂ ਨੇ ਖੂਨਦਾਨ ਕੀਤਾ।

18 ਯੂਨਿਟ ਖੂਨ ਦਾਨ

ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਫਲਰ ਦੇ ਕੇ ਸਨਮਾਨਤ ਕਰਦਿਆਂ ਗੋਲਡਨ ਸਟਾਰ ਬਲੱਡ ਡੋਨਰ ਐਵਾਰਡ ਨਾਲ ਸਨਮਾਨਤ ਸਾਬਕਾ ਡੀ. ਐਸ. ਪੀ. ਨਾਹਰ ਸਿੰਘ ਮਾਜਰੀ ਨੇ ਕਿਹਾ ਕਿ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਪਿਛਲੇ ਸਾਢੇ 13 ਸਾਲਾਂ ਤੋਂ ਲਗਾਤਾਰ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ। ਲੋੜਵੰਦ ਮਰੀਜ਼ਾਂ ਲਈ ਖੂਨ ਸੰਜੀਵਨੀ ਹੈ, ਇਸ ਲਈ ਤੰਦਰੁਸਤ ਇਨਸਾਨਾਂ ਨੂੰ ਖੂਨਦਾਨ ਸੇਵਾ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਮਨੁੱਖੀ ਖੂਨ ਇੱਕ ਅਜਿਹਾ ਤਰਲ ਹੈ ਜੋ ਕਿਸੇ ਫੈਕਟਰੀ ਜਾਂ ਕਾਰਖਾਨੇ ਵਿਚ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਗਰੁੱਪ ਦੀਆਂ ਕੋਸ਼ਿਸ਼ਾਂ ਸਦਕੇ 1 ਜਨਵਰੀ 2019 ਤੋਂ ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਸਰਕਾਰੀ ਬਲੱਡ ਬੈਂਕ ਵਿਚੋਂ ਮੁਫਤ ਖੂਨ ਦੀ ਸਹੂਲਤ ਲਾਗੂ ਹੈ। ਜਰੂਰਤ ਸਮੇਂ ਕਿਸੇ ਖੂਨਦਾਨੀ ਨੂੰ ਬਲੱਡ ਬੈਂਕ ਵਿਚ ਬੁਲਾਉਣ ਬਦਲੇ ਜੇ ਕੋਈ ਝੋਲਾ ਚੁੱਕ ਕਿਸਮ ਦੇ ਵਿਅਕਤੀ ‘ਡੋਨਰ ਕਾ ਖਰਚਾ ਲਗਾ’ ਆਖ ਕੇ ਪੈਸੇ ਮੰਗੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਜਾਂ ਬਲੱਡ ਬੈਂਕ ਇੰਚਾਰਜ ਦਿਓ ਤਾਂ ਜੋ ਲੋਟੂ ਗਿਰੋਹ ਦਾ ਪਰਦਾਫਾਸ਼ ਹੋ ਸਕੇ। ਇਸ ਮੌਕੇ ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਲਖਵਿੰਦਰ ਸਿੰਘ ਬਡਲਾ, ਦਵਿੰਦਰ ਸਿੰਘ ਨਰਮਾਣਾ, ਮੈਡਮ ਰੁਚੀ ਮਹਿਤਾ ਸ਼ਿਮਲਾ, ਮਨਵਿੰਦਰ ਸਿੰਘ ਮਨੀ ਟੌਹੜਾ, ਦਰਸ਼ਨ ਸਿੰਘ ਨੀਲਪੁਰ, ਭਾਈ ਜਰਨੈਲ ਸਿੰਘ ਝੰਡੀ ਤੇ ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ: ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਮਿਸ਼ਨਰੀ ਆਗੂ।

RELATED ARTICLES
- Advertisment -
Google search engine
Google search engine
Google search engine

Most Popular

Recent Comments