Homeਸਪੋਰਟਸਏਸ਼ੀਅਨ ਰੋਇੰਗ ਚੈਂਪੀਅਨਸ਼ਿਪ 2025: ਪੰਜਾਬ ਦੀਆਂ ਧੀਆਂ ਨੇ ਰਚਿਆ ਇਤਿਹਾਸ, ਭਾਰਤ ਲਈ...

ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 2025: ਪੰਜਾਬ ਦੀਆਂ ਧੀਆਂ ਨੇ ਰਚਿਆ ਇਤਿਹਾਸ, ਭਾਰਤ ਲਈ ਜਿੱਤਿਆ ਚਾਂਦੀ ਦਾ ਤਗਮਾ

ਵੀਅਤਨਾਮ ਵਿੱਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 2025 ਵਿੱਚ ਪੰਜਾਬ ਦੀਆਂ ਧੀਆਂ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਗੁਰੂਸਰ ਸੁਧਾਰ ਨੇੜਲੇ ਪਿੰਡ ਅੱਬੂਵਾਲ ਦੀ ਗੁਰਬਾਣੀ ਕੌਰ ਅਤੇ ਤਰਨਤਾਰਨ ਦੀ ਦਿਲਜੋਤ ਕੌਰ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ।

ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਮਹਿਲਾ ਜੋੜੇ ਨੇ ਇਸ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਰੋਇੰਗ ਮੁਕਾਬਲੇ ਵਿੱਚ ਤਗਮਾ ਜਿੱਤਿਆ ਹੈ। ਖਾਸ ਗੱਲ ਇਹ ਵੀ ਹੈ ਕਿ ਪਿਛਲੇ 16 ਸਾਲਾਂ ਬਾਅਦ ਭਾਰਤ ਨੂੰ ਇਸ ਚੈਂਪੀਅਨਸ਼ਿਪ ਵਿੱਚ ਕੋਈ ਤਗਮਾ ਮਿਲਿਆ ਹੈ, ਜਿਸ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਏਸ਼ੀਅਨ ਰੋਇੰਗ ਫੈਡਰੇਸ਼ਨ (ਏ.ਆਰ.ਐੱਫ.) ਵੱਲੋਂ ਆਯੋਜਿਤ ਇਹ ਚੈਂਪੀਅਨਸ਼ਿਪ ਵੀਅਤਨਾਮ ਦੇ ਹੈ ਫੋਂਗ ਰੋਇੰਗ ਟ੍ਰੇਨਿੰਗ ਸੈਂਟਰ ਵਿੱਚ ਕਰਵਾਈ ਗਈ, ਜਿਸ ਵਿੱਚ ਵੀਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰਾਲੇ ਸਮੇਤ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਿਹਾ।

ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ 18 ਦੇਸ਼ਾਂ ਅਤੇ ਪ੍ਰਦੇਸ਼ਾਂ ਤੋਂ 668 ਖਿਡਾਰੀਆਂ ਅਤੇ ਕੋਚਾਂ ਨੇ ਭਾਗ ਲਿਆ। ਭਾਗੀਦਾਰ ਦੇਸ਼ਾਂ ਵਿੱਚ ਵੀਅਤਨਾਮ, ਈਰਾਨ, ਭਾਰਤ, ਜਾਪਾਨ, ਕੋਰੀਆ ਗਣਰਾਜ, ਥਾਈਲੈਂਡ ਅਤੇ ਸਿੰਗਾਪੁਰ ਵਰਗੇ ਮੁੱਖ ਦੇਸ਼ ਸ਼ਾਮਲ ਸਨ।

ਗੁਰਬਾਣੀ ਕੌਰ ਅਤੇ ਦਿਲਜੋਤ ਕੌਰ ਦੀ ਇਸ ਉਪਲਬਧੀ ਨੇ ਨਾ ਸਿਰਫ਼ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਭਾਰਤ ਦੇ ਰੋਇੰਗ ਖੇਡ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰਾ ਅਧਿਆਇ ਵੀ ਜੋੜ ਦਿੱਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments