ਨਿਊਯਾਰਕ, 17 ਜਨਵਰੀ 2026:
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਵਿੱਚ ਸ਼ਾਸਨ ਤਬਦੀਲੀ (Regime Change) ਅਤੇ ਸੰਭਾਵਿਤ ਫੌਜੀ ਦਖਲਅੰਦਾਜ਼ੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਟਰੰਪ ਨੇ ਸਿੱਧੀ ਫੌਜੀ ਕਾਰਵਾਈ ਤੋਂ ਦੂਰੀ ਬਣਾਉਂਦੇ ਹੋਏ ਕਿਹਾ
ਇਸ ਇਕ ਲਾਈਨ ਦੇ ਬਿਆਨ ਦੇ ਕਈ ਡੂੰਘੇ ਮਾਇਨੇ ਕੱਢੇ ਜਾ ਰਹੇ ਹਨ। ਟਰੰਪ ਦਾ ਇਸ਼ਾਰਾ 2003 ਦੇ ਇਰਾਕ ਯੁੱਧ ਵੱਲ ਮੰਨਿਆ ਜਾ ਰਿਹਾ ਹੈ, ਜਿਸਨੂੰ ਉਹ ਪਹਿਲਾਂ ਵੀ ਅਮਰੀਕਾ ਦੀ “ਵੱਡੀ ਗਲਤੀ” ਕਰਾਰ ਦੇ ਚੁੱਕੇ ਹਨ। ਉਨ੍ਹਾਂ ਦੇ ਮਤਾਬਕ, ਜ਼ਬਰਦਸਤੀ ਸ਼ਾਸਨ ਬਦਲਣ ਨਾਲ ਦੇਸ਼ਾਂ ਵਿੱਚ ਅਸਥਿਰਤਾ, ਹਿੰਸਾ ਅਤੇ ਲੰਬੇ ਸਮੇਂ ਦੀ ਅराजਕਤਾ ਪੈਦਾ ਹੁੰਦੀ ਹੈ।
ਟਰੰਪ ਦੇ ਇਸ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦੀ ਸਰਕਾਰ ਵੈਨੇਜ਼ੁਏਲਾ, ਈਰਾਨ ਜਾਂ ਮੱਧ ਪੂਰਬ ਦੇ ਹੋਰ ਖੇਤਰਾਂ ਵਿੱਚ ਸਿੱਧੀ ਜੰਗ ਛੇੜਨ ਦੀ ਬਜਾਏ ਸਾਵਧਾਨ ਅਤੇ ਸੀਮਿਤ ਰਵੱਈਆ ਅਪਣਾਉਣਾ ਚਾਹੁੰਦੀ ਹੈ। ਟਰੰਪ ਦੇ ਸਮਰਥਕ ਇਸਨੂੰ ਇੱਕ “ਸੰਤੁਲਿਤ ਵਿਦੇਸ਼ ਨੀਤੀ” ਵਜੋਂ ਦੇਖ ਰਹੇ ਹਨ, ਜਿਸਦਾ ਮਕਸਦ ਅਮਰੀਕੀ ਫੌਜੀਆਂ ਅਤੇ ਟੈਕਸਦਾਤਾਵਾਂ ਦੇ ਪੈਸੇ ਨੂੰ ਬੇਲੋੜੀਆਂ ਜੰਗਾਂ ਤੋਂ ਬਚਾਉਣਾ ਹੈ।
ਇਸ ਦਰਮਿਆਨ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡੋਨਾਲਡ ਟਰੰਪ ਅਤੇ ਉਦਯੋਗਪਤੀ ਐਲੋਨ ਮਸਕ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਵਿਰੁੱਧ ਕਦਮਾਂ ਦਾ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ। ਇਨ੍ਹਾਂ ਰਿਪੋਰਟਾਂ ਅਨੁਸਾਰ, ਅਮਰੀਕੀ ਵਿਸ਼ੇਸ਼ ਬਲਾਂ ਦੇ ਕਰਾਕਸ (ਵੈਨੇਜ਼ੁਏਲਾ ਦੀ ਰਾਜਧਾਨੀ) ਵਿੱਚ ਉਤਰਨ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਯੂਰਪੀ ਸੰਘ (EU) ਦਾ ਸਮਰਥਨ ਹਾਸਲ ਹੈ।
ਦੂਜੇ ਪਾਸੇ, ਆਲੋਚਕਾਂ ਦਾ ਮੰਨਣਾ ਹੈ ਕਿ ਜੇ ਅਮਰੀਕਾ ਵੈਨੇਜ਼ੁਏਲਾ ਵਿੱਚ ਦਖਲ ਨਹੀਂ ਦਿੰਦਾ, ਤਾਂ ਉੱਥੇ ਤਾਨਾਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਰ ਵਧ ਸਕਦੀ ਹੈ। ਉਹ ਕਹਿੰਦੇ ਹਨ ਕਿ ਅਮਰੀਕਾ ਦਾ ਪਿੱਛੇ ਹਟਣਾ ਦੁਨੀਆ ਭਰ ਵਿੱਚ ਲੋਕਤੰਤਰ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਕੁੱਲ ਮਿਲਾ ਕੇ, ਟਰੰਪ ਦਾ “ਇਰਾਕ ਯਾਦ ਹੈ?” ਵਾਲਾ ਬਿਆਨ ਨਾ ਸਿਰਫ਼ ਵੈਨੇਜ਼ੁਏਲਾ ਨੀਤੀ ‘ਤੇ, ਸਗੋਂ ਅਮਰੀਕਾ ਦੀ ਭਵਿੱਖ ਦੀ ਗਲੋਬਲ ਭੂਮਿਕਾ ‘ਤੇ ਵੀ ਇੱਕ ਨਵੀਂ ਬਹਿਸ ਨੂੰ ਜਨਮ ਦੇ ਰਿਹਾ ਹੈ।







