Homeਪੰਜਾਬਨਿਰਯਾਤ ਵਿੱਚ ਪੰਜਾਬ ਦੀ ਵੱਡੀ ਛਾਲ: ਦੇਸ਼ ਵਿੱਚ ਸੱਤਵਾਂ ਸਥਾਨ, ਇੱਕ ਸਾਲ...

ਨਿਰਯਾਤ ਵਿੱਚ ਪੰਜਾਬ ਦੀ ਵੱਡੀ ਛਾਲ: ਦੇਸ਼ ਵਿੱਚ ਸੱਤਵਾਂ ਸਥਾਨ, ਇੱਕ ਸਾਲ ’ਚ ₹56 ਹਜ਼ਾਰ ਕਰੋੜ ਦਾ ਵਪਾਰ

ਪੰਜਾਬ ਨੇ ਨਿਰਯਾਤ ਖੇਤਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਹੈ। ਨੀਤੀ ਆਯੋਗ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ, ਦੂਜੇ ਦੇਸ਼ਾਂ ਨੂੰ ਨਿਰਯਾਤ ਵਧਾਉਣ ਅਤੇ ਤਿਆਰੀ ਕਰਨ ਵਿੱਚ ਪੰਜਾਬ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਆਇਆ ਹੈ। 2022 ਵਿੱਚ ਦਸਵੇਂ ਸਥਾਨ ’ਤੇ ਰਹਿਣ ਵਾਲਾ ਪੰਜਾਬ ਹੁਣ 158.32 ਦੇ ਕੁੱਲ ਸਕੋਰ ਨਾਲ ਦੇਸ਼ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਰਿਪੋਰਟ ਮੁਤਾਬਕ, ਪੰਜਾਬ ਨੇ ਇੱਕ ਸਾਲ ਦੌਰਾਨ ਕਰੀਬ ₹56,000 ਕਰੋੜ ਦਾ ਨਿਰਯਾਤ ਕੀਤਾ ਹੈ। ਰਾਜ ਤੋਂ ਚੌਲ, ਟਰੈਕਟਰ, ਸੂਤੀ ਧਾਗਾ ਅਤੇ ਆਟੋਮੋਟਿਵ ਪਾਰਟਸ ਸਭ ਤੋਂ ਵੱਧ ਨਿਰਯਾਤ ਕੀਤੇ ਗਏ। ਅਮਰੀਕਾ, ਯੂਏਈ, ਬੰਗਲਾਦੇਸ਼, ਸਾਊਦੀ ਅਰਬ ਅਤੇ ਯੂਕੇ ਪੰਜਾਬੀ ਨਿਰਯਾਤਾਂ ਲਈ ਪ੍ਰਮੁੱਖ ਬਾਜ਼ਾਰ ਹਨ।

ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੋਹਾਲੀ ਅਤੇ ਪਟਿਆਲਾ ਪੰਜਾਬ ਦੇ ਮੁੱਖ ਨਿਰਯਾਤ ਕੇਂਦਰ ਹਨ। ਜਲੰਧਰ ਤੋਂ ਸਾਈਕਲ, ਆਟੋ ਪਾਰਟਸ ਅਤੇ ਟੈਕਸਟਾਈਲ, ਮੋਹਾਲੀ ਤੋਂ ਖੇਡਾਂ ਅਤੇ ਹਲਕਾ ਇੰਜੀਨੀਅਰਿੰਗ ਸਾਮਾਨ, ਜਦਕਿ ਪਟਿਆਲਾ ਤੋਂ ਇੰਜੀਨੀਅਰਿੰਗ ਉਤਪਾਦ ਨਿਰਯਾਤ ਕੀਤੇ ਜਾਂਦੇ ਹਨ। 2024 ਦੌਰਾਨ ਪੰਜਾਬ ਦਾ ਅਮਰੀਕਾ ਨੂੰ ਨਿਰਯਾਤ ਸਭ ਤੋਂ ਵੱਧ 15.52% ਰਿਹਾ, ਜਿਸ ਤੋਂ ਬਾਅਦ ਯੂਏਈ 7.35% ਨਾਲ ਦੂਜੇ ਸਥਾਨ ’ਤੇ ਰਿਹਾ।

ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸਰਹੱਦ ਪਾਰ ਤਣਾਅ, ਦੂਰ ਦਰਾਜ਼ ਬੰਦਰਗਾਹਾਂ ’ਤੇ ਨਿਰਭਰਤਾ ਅਤੇ ਵੀਅਤਨਾਮ ਵਰਗੇ ਘੱਟ ਲਾਗਤ ਵਾਲੇ ਦੇਸ਼ਾਂ ਨਾਲ ਵਧਦਾ ਮੁਕਾਬਲਾ ਪੰਜਾਬ ਲਈ ਚੁਣੌਤੀ ਬਣੇ ਹੋਏ ਹਨ। ਸੀਮਤ ਖੋਜ ਅਤੇ ਵਿਕਾਸ, ਨਾਲ ਹੀ ਨਵੀਨਤਾ ਦੀ ਕਮੀ ਵੀ ਨਿਰਯਾਤ ਵਿਕਾਸ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ।

ਖੇਤੀਬਾੜੀ ’ਤੇ ਆਧਾਰਿਤ ਹੋਣ ਦੇ ਬਾਵਜੂਦ, ਪੰਜਾਬ ਵਿੱਚ ਉਦਯੋਗਿਕ ਅਤੇ ਸੇਵਾ ਖੇਤਰ ਲਗਾਤਾਰ ਮਜ਼ਬੂਤ ਹੋ ਰਹੇ ਹਨ। ਬਾਸਮਤੀ ਚੌਲ, ਫਾਰਮਾਸਿਊਟੀਕਲ, ਖੇਡਾਂ ਦੇ ਸਾਮਾਨ ਅਤੇ ਇੰਜੀਨੀਅਰਿੰਗ ਉਤਪਾਦਾਂ ਵਿੱਚ ਮਜ਼ਬੂਤ ਮੌਜੂਦਗੀ ਅਤੇ 14.65 ਲੱਖ MSME ਇਕਾਈਆਂ ਰਾਜ ਦੀ ਨਿਰਯਾਤ ਆਰਥਿਕਤਾ ਦੀ ਮਜ਼ਬੂਤ ਨੀਂਹ ਬਣ ਰਹੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments