HomeVideoਸਾਬਕਾ ਮੰਤਰੀ ਸ. ਅਜੈਬ ਸਿੰਘ ਮੁਖਮੈਲਪੁਰ ਦੀ ਪਹਿਲੀ ਬਰਸੀ ਭਲਕੇ; ਬਹਾਦਰਗੜ੍ਹ ਵਿਖੇ...

ਸਾਬਕਾ ਮੰਤਰੀ ਸ. ਅਜੈਬ ਸਿੰਘ ਮੁਖਮੈਲਪੁਰ ਦੀ ਪਹਿਲੀ ਬਰਸੀ ਭਲਕੇ; ਬਹਾਦਰਗੜ੍ਹ ਵਿਖੇ ਹੋਣਗੇ ਸ਼ਰਧਾਂਜਲੀ ਸਮਾਗਮ

ਪਟਿਆਲਾ/ਬਹਾਦਰਗੜ੍ਹ 15 ਜਨਵਰੀ 2026 (ਛਤਰਪਾਲ ਸਿੰਘ): ਪੰਥਕ ਰਾਜਨੀਤੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸਵਰਗੀ ਸ. ਅਜੈਬ ਸਿੰਘ ਮੁਖਮੈਲਪੁਰ ਜੀ ਦੀ ਪਹਿਲੀ ਬਰਸੀ ਭਲਕੇ 16 ਜਨਵਰੀ 2026, ਦਿਨ ਸ਼ੁੱਕਰਵਾਰ ਨੂੰ ਮਨਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ, ਬਹਾਦਰਗੜ੍ਹ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾਣਗੇ।

Video:

ਸਮਾਗਮ ਦਾ ਵੇਰਵਾ:

  • ਸਥਾਨ: ਗੁਰਦੁਆਰਾ ਨੌਵੀਂ ਪਾਤਸ਼ਾਹੀ, ਬਹਾਦਰਗੜ੍ਹ (ਪਟਿਆਲਾ)
  • ਮਿਤੀ: 16 ਜਨਵਰੀ 2026 (ਦਿਨ ਸ਼ੁੱਕਰਵਾਰ)
  • ਮੁੱਖ ਸੇਵਾ: ਮੁਖਮੈਲਪੁਰ ਪਰਿਵਾਰ ਅਤੇ ਇਲਾਕੇ ਦੀਆਂ ਸੰਗਤਾਂ

ਪਰਿਵਾਰ ਵੱਲੋਂ ਬੇਨਤੀ:

ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ (ਧਰਮ ਪਤਨੀ) ਅਤੇ ਬੀਬੀ ਪਰਨੀਤ ਕੌਰ (ਸਪੁੱਤਰੀ) ਵੱਲੋਂ ਸਮੂਹ ਰਿਸ਼ਤੇਦਾਰਾਂ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।

ਸ. ਅਜੈਬ ਸਿੰਘ ਮੁਖਮੈਲਪੁਰ ਆਪਣੇ ਇਲਾਕੇ ਦੇ ਇੱਕ ਕਦਾਵਰ ਆਗੂ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਲੰਬਾ ਸਮਾਂ ਲੋਕ ਸੇਵਾ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ। ਭਲਕੇ ਹੋਣ ਵਾਲੇ ਸਮਾਗਮ ਵਿੱਚ ਕਈ ਪ੍ਰਮੁੱਖ ਸਖਸ਼ੀਅਤਾਂ ਦੇ ਪਹੁੰਚਣ ਦੀ ਉਮੀਦ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments