Homeਪੰਜਾਬਦੀਨਾ ਨਗਰ ਇਲਾਕੇ ਤੋਂ 17 ਸਾਲਾ ਨਾਬਾਲਗ ਲੜਕੀ ਗਾਇਬ, ਪਰਿਵਾਰ ਨੇ ਨੌਜਵਾਨ...

ਦੀਨਾ ਨਗਰ ਇਲਾਕੇ ਤੋਂ 17 ਸਾਲਾ ਨਾਬਾਲਗ ਲੜਕੀ ਗਾਇਬ, ਪਰਿਵਾਰ ਨੇ ਨੌਜਵਾਨ ’ਤੇ ਜ਼ਬਰਦਸਤੀ ਕਿਡਨੈਪ ਕਰਨ ਦੇ ਲਾਏ ਦੋਸ਼

ਗੁਰਦਾਸਪੁਰ, 15 ਜਨਵਰੀ 2026 — ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਦੀਨਾ ਨਗਰ ਦੇ ਅਧੀਨ ਆਉਂਦੇ ਇੱਕ ਪਿੰਡ ਦੀ 17 ਸਾਲਾ ਨਾਬਾਲਗ ਲੜਕੀ ਪਿਛਲੇ ਅੱਠ ਦਿਨਾਂ ਤੋਂ ਲਾਪਤਾ ਹੈ। ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਨਜ਼ਦੀਕੀ ਪਿੰਡ ਦੇ ਇੱਕ ਨੌਜਵਾਨ ਨੇ ਆਪਣੇ ਸਾਥੀ ਨਾਲ ਮਿਲ ਕੇ ਲੜਕੀ ਨੂੰ ਜ਼ਬਰਦਸਤੀ ਕਿਡਨੈਪ ਕਰਕੇ ਜੰਮੂ ਲੈ ਗਿਆ ਹੈ।

ਲੜਕੀ ਦੇ ਪਿਤਾ ਨੇ ਦੱਸਿਆ ਕਿ 7 ਜਨਵਰੀ ਨੂੰ ਦੋ ਨੌਜਵਾਨ ਗੱਡੀ ਵਿੱਚ ਆਏ ਅਤੇ ਉਸ ਦੀ ਧੀ ਨੂੰ ਜ਼ਬਰਦਸਤੀ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸੇ ਨੌਜਵਾਨ ਵੱਲੋਂ ਗਲਤ ਹਰਕਤ ਕੀਤੀ ਗਈ ਸੀ, ਜਿਸ ਬਾਰੇ ਪਿੰਡ ਦੀ ਕਮੇਟੀ ਵਿੱਚ ਬੈਠਕ ਹੋਈ ਸੀ ਅਤੇ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਅੱਗੇ ਤੋਂ ਅਜਿਹਾ ਨਾ ਕਰਨ ਦਾ ਸਮਝੌਤਾ ਕੀਤਾ ਸੀ। ਪਰ ਹੁਣ ਮੁੜ ਉਸ ਵੱਲੋਂ ਵੱਡਾ ਕਦਮ ਚੁੱਕ ਕੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਗਿਆ ਹੈ।

ਪਰਿਵਾਰ ਨੇ ਦੱਸਿਆ ਕਿ ਉਹ ਸਾਧਨਹੀਨ ਅਤੇ ਗਰੀਬ ਹੋਣ ਕਾਰਨ ਲੜਕੇ ਦੇ ਪਰਿਵਾਰ ’ਤੇ ਕੋਈ ਦਬਾਅ ਨਹੀਂ ਪਾ ਸਕਦੇ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਦੀ ਕਾਰਵਾਈ ਵੀ ਧੀਮੀ ਚੱਲ ਰਹੀ ਹੈ, ਜਿਸ ਕਾਰਨ ਲੜਕੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ।

ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਨਾਬਾਲਗ ਲੜਕੀ ਨੂੰ ਜਲਦ ਤੋਂ ਜਲਦ ਬਰਾਮਦ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

RELATED ARTICLES
- Advertisment -
Google search engine
Google search engine
Google search engine

Most Popular

Recent Comments