Homeਸਪੋਰਟਸਰੋਹਿਤ ਸ਼ਰਮਾ ਨੇ ਬਣਾਇਆ ਨਵਾਂ ਇਤਿਹਾਸ, ਵਿਰਾਟ ਕੋਹਲੀ ਸਭ ਤੋਂ ਤੇਜ਼ 28...

ਰੋਹਿਤ ਸ਼ਰਮਾ ਨੇ ਬਣਾਇਆ ਨਵਾਂ ਇਤਿਹਾਸ, ਵਿਰਾਟ ਕੋਹਲੀ ਸਭ ਤੋਂ ਤੇਜ਼ 28 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣੇ

ਭਾਰਤ ਦੇ ਕਰਿਸ਼ਮਾਈ ਬੱਲੇਬਾਜ਼ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕ੍ਰਿਕਟ ਇਤਿਹਾਸ ਵਿੱਚ ਇੱਕ ਹੋਰ ਸੁਨਹਿਰਾ ਅਧਿਆਇ ਜੋੜ ਦਿੱਤਾ। ਉਹ ਇਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ। ਰੋਹਿਤ ਨੇ ਇਹ ਇਤਿਹਾਸਕ ਉਪਲਬਧੀ ਬੜੌਦਾ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਇਕ ਰੋਜ਼ਾ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਹਾਸਲ ਕੀਤੀ।

38 ਸਾਲਾ ਰੋਹਿਤ ਸ਼ਰਮਾ ਨੇ ਛੇਵੇਂ ਓਵਰ ਵਿੱਚ ਬੇਨ ਫ਼ਾਕਸ ਖ਼ਿਲਾਫ਼ ਪਹਿਲਾ ਛੱਕਾ ਜੜਿਆ ਅਤੇ ਉਸ ਤੋਂ ਅਗਲੇ ਹੀ ਓਵਰ ਵਿੱਚ ਕਾਇਲ ਜੈਮੀਸਨ ਦੀ ਗੇਂਦ ਨੂੰ ਦਰਸ਼ਕਾਂ ਵਿਚਕਾਰ ਭੇਜ ਦਿੱਤਾ। ਇਸ ਨਾਲ ਹੀ ਉਹ ਕੌਮਾਂਤਰੀ ਕ੍ਰਿਕਟ ਵਿੱਚ 650 ਛੱਕੇ ਲਗਾਉਣ ਵਾਲੇ ਵਿਸ਼ਵ ਦੇ ਪਹਿਲੇ ਖਿਡਾਰੀ ਬਣ ਗਏ।

ਹਾਲਾਂਕਿ ਰੋਹਿਤ ਆਪਣੀ ਸ਼ਾਨਦਾਰ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਤਬਦੀਲ ਨਹੀਂ ਕਰ ਸਕੇ ਅਤੇ ਨੌਵੇਂ ਓਵਰ ਵਿੱਚ ਕਾਇਲ ਜੈਮੀਸਨ ਦੀ ਗੇਂਦ ’ਤੇ ਆਊਟ ਹੋ ਗਏ। ਉਨ੍ਹਾਂ ਨੇ 29 ਗੇਂਦਾਂ ’ਚ 26 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ।

ਵਿਰਾਟ ਕੋਹਲੀ ਦਾ ਇਕ ਹੋਰ ਕਮਾਲ

ਇਸ ਮੈਚ ਦੌਰਾਨ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਵੱਡਾ ਰਿਕਾਰਡ ਆਪਣੇ ਨਾਮ ਕੀਤਾ। ਕੋਹਲੀ ਕੌਮਾਂਤਰੀ ਕ੍ਰਿਕਟ ਦੇ ਤਿੰਨਾਂ ਸਰੂਪਾਂ ਵਿੱਚ ਸਭ ਤੋਂ ਤੇਜ਼ੀ ਨਾਲ 28 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ।

ਨਿਊਜ਼ੀਲੈਂਡ ਖ਼ਿਲਾਫ਼ ਇਕ ਰੋਜ਼ਾ ਮੈਚ ਵਿੱਚ ਆਪਣੀ 624ਵੀਂ ਪਾਰੀ ਖੇਡਦੇ ਹੋਏ 37 ਸਾਲਾ ਕੋਹਲੀ ਨੇ ਲੈੱਗ ਸਪਿੰਨਰ ਆਦਿਤਿਆ ਅਸ਼ੋਕ ਖ਼ਿਲਾਫ਼ ਚੌਕਾ ਲਗਾ ਕੇ ਇਹ ਉਪਲਬਧੀ ਹਾਸਲ ਕੀਤੀ। ਇਸ ਦੇ ਨਾਲ ਹੀ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਵੀ ਬਣ ਗਏ।

ਗੌਰਤਲਬ ਹੈ ਕਿ ਸਚਿਨ ਤੇਂਦੁਲਕਰ ਨੇ 28 ਹਜ਼ਾਰ ਦੌੜਾਂ ਦੀ ਇਹ ਉਪਲਬਧੀ ਆਪਣੀ 644ਵੀਂ ਪਾਰੀ ਵਿੱਚ ਹਾਸਲ ਕੀਤੀ ਸੀ, ਜਦਕਿ ਸ੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ 666ਵੀਂ ਪਾਰੀ ਵਿੱਚ ਇਹ ਅੰਕੜਾ ਪਾਰ ਕੀਤਾ ਸੀ।

ਭਾਰਤੀ ਕ੍ਰਿਕਟ ਲਈ ਇਹ ਦਿਨ ਦੋਵੇਂ ਦਿੱਗਜ ਬੱਲੇਬਾਜ਼ਾਂ ਦੇ ਇਤਿਹਾਸਕ ਰਿਕਾਰਡਾਂ ਕਰਕੇ ਯਾਦਗਾਰ ਬਣ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments