Homeਪਟਿਆਲਾ ਅਪਡੇਟਸ਼੍ਰੀ ਰਾਜੇਸ਼ਵਰੀ ਸੇਵਾ ਦਲ ਵੱਲੋਂ 152ਵਾਂ ਰਾਸ਼ਨ ਵੰਡ ਸਮਾਗਮ, 22 ਪਰਿਵਾਰਾਂ ਨੂੰ...

ਸ਼੍ਰੀ ਰਾਜੇਸ਼ਵਰੀ ਸੇਵਾ ਦਲ ਵੱਲੋਂ 152ਵਾਂ ਰਾਸ਼ਨ ਵੰਡ ਸਮਾਗਮ, 22 ਪਰਿਵਾਰਾਂ ਨੂੰ ਮਿਲੀ ਰਾਹਤ

-ਲੋੜਵੰਦਾਂ ਦੀ ਮਦਦ ਹੀ ਅਸਲ ਵਿਕਾਸ, ਸਮਾਜ ਸੇਵਾ ਨਾਲ ਹੀ ਮਜ਼ਬੂਤ ਹੁੰਦਾ ਹੈ ਸ਼ਹਿਰ, ਮੇਅਰ 

ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ) : ਸ਼੍ਰੀ ਰਾਜੇਸ਼ਵਰੀ ਸੇਵਾ ਦਲ ਪਟਿਆਲਾ (ਰਜਿ.) ਵੱਲੋਂ ਅੱਜ ਪਰਸ਼ੁਰਾਮ ਵਾਟਿਕਾ, ਬੁੰਦੇਲਾ ਮੰਦਰ ਨੇੜੇ, ਸਰਹਿੰਦੀ ਗੇਟ ਪਟਿਆਲਾ ਵਿਖੇ 152ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਆਪਣੇ ਕਰਕਮਲਾਂ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਇਸ ਮੌਕੇ 22 ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਆਟਾ, ਚੌਲ, ਦਾਲਾਂ, ਤੇਲ ਸਮੇਤ ਰੋਜ਼ਮਰ੍ਹਾ ਦੀ ਜ਼ਰੂਰੀ ਵਸਤੂਆਂ ਦਿੱਤੀਆਂ ਗਈਆਂ। ਮੇਅਰ ਕੁੰਦਨ ਗੋਗੀਆ ਨੇ ਸੰਸਥਾ ਦੇ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸ਼੍ਰੀ ਰਾਜੇਸ਼ਵਰੀ ਸੇਵਾ ਦਲ ਵਰਗੀਆਂ ਸੰਸਥਾਵਾਂ ਮਨੁੱਖਤਾ ਦੀ ਅਸਲ ਸੇਵਾ ਕਰ ਰਹੀਆਂ ਹਨ

ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਹ ਸਿਰਫ਼ ਰਾਸ਼ਨ ਵੰਡ ਨਹੀਂ, ਸਗੋਂ ਮਨੁੱਖੀ ਸੰਵੇਦਨਾ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਮੈਂ ਸੰਸਥਾ ਨੂੰ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਅਤੇ ਸਮਾਜਕ ਸੰਸਥਾਵਾਂ ਮਿਲ ਕੇ ਕੰਮ ਕਰਦੀਆਂ ਹਨ ਤਾਂ ਸ਼ਹਿਰ ਵਿੱਚ ਸਮਾਜਕ ਸੁਰੱਖਿਆ ਮਜ਼ਬੂਤ ਹੁੰਦੀ ਹੈ। ਸੰਸਥਾ ਵੱਲੋਂ ਵੀ ਅੱਗੇ ਵੀ ਨਿਰੰਤਰ ਸਮਾਜ ਸੇਵਾ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਜੀਤ ਕੁਮਾਰ ਯਾਦਵ , ਵਾਈਸ ਪ੍ਰਧਾਨ ਨੀਰਜ ਕੁਮਾਰ ਅਤੇ ਸਕੱਤਰ ਨੀਰਜ ਗੋਇਲ , ਬਲਜਿੰਦਰ ਧੀਮਾਨ (ਪ੍ਰਧਾਨ, ਮਹਾ ਪੰਜਾਬ ਸੇਵਾ ਸੰਘ ਪਟਿਆਲਾ), ਮੀਨਾ ਕੁਮਾਰੀ, ਜਿਪਸਾ ਹਨੀ, ਦਲੀਪ ਸ਼ਰਨ, ਸੁਨੀਤਾ ਰਾਜਪਾਲ, ਸੈਮ, ਪ੍ਰਵੀਣ ਕੁਮਾਰ, ਕੇਵਲ ਕ੍ਰਿਸ਼ਨ ਜੀ, ਅਭਿਸ਼ੇਕ ਸਿੰਗਲਾ, ਰਵਿੰਦਰ ਬਾਂਸਲ, ਯਾਦਵਿੰਦਰ ਸ਼ਰਮਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਵੀ ਮੌਜੂਦ ਰਹੇ।

 

 

RELATED ARTICLES
- Advertisment -
Google search engine
Google search engine
Google search engine

Most Popular

Recent Comments