Homeਪਟਿਆਲਾ ਅਪਡੇਟਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਤੇਜ਼;

ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਤੇਜ਼;

 DC ਡਾ. ਪ੍ਰੀਤੀ ਯਾਦਵ ਵੱਲੋਂ ਨੋਡਲ ਅਫ਼ਸਰ ਤਾਇਨਾਤ

– 12 ਤੋਂ 22 ਫਰਵਰੀ ਤੱਕ ਵਿਰਾਸਤੀ ਰੰਗਾਂ ਵਿੱਚ ਰੰਗਿਆ ਜਾਵੇਗਾ ਸ਼ਾਹੀ ਸ਼ਹਿਰ

– ਮਿਲਟਰੀ ਲਿਟਰੇਚਰ, ਪੌਪ ਸ਼ੋਅ, ਏਅਰੋ ਮਾਡਲਿੰਗ ਅਤੇ ਸ਼ਾਸਤਰੀ ਸੰਗੀਤ ਹੋਣਗੇ ਮੁੱਖ ਖਿੱਚ ਦਾ ਕੇਂਦਰ

ਪਟਿਆਲਾ, 9 ਜਨਵਰੀ:

ਪਟਿਆਲਾ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਨੂੰ ਵਿਸ਼ਵ ਪੱਧਰ ‘ਤੇ ਉਭਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫਰਵਰੀ ਮਹੀਨੇ ‘ਪਟਿਆਲਾ ਹੈਰੀਟੇਜ ਫੈਸਟੀਵਲ’ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਹ ਮੇਲਾ 12 ਫਰਵਰੀ ਤੋਂ 22 ਫਰਵਰੀ ਤੱਕ ਚੱਲੇਗਾ। ਸਮਾਗਮਾਂ ਦੇ ਸੁਚੱਜੇ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਨੂੰ ਬਤੌਰ ਨੋਡਲ ਅਫ਼ਸਰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।

 


ਸਮਾਗਮਾਂ ਦੀ ਰੂਪ-ਰੇਖਾ ਅਤੇ ਨੋਡਲ ਅਫ਼ਸਰਾਂ ਦੀ ਸੂਚੀ:

ਪਟਿਆਲਾ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ ਨੋਡਲ ਅਫ਼ਸਰਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ ਪ੍ਰੋਗਰਾਮ ਦਾ ਨਾਮ ਸਥਾਨ ਨੋਡਲ ਅਫ਼ਸਰ
12-13 ਫਰਵਰੀ ਮਿਲਟਰੀ ਲਿਟਰੇਚਰ ਫੈਸਟੀਵਲ ਖ਼ਾਲਸਾ ਕਾਲਜ ਬਬਨਦੀਪ ਸਿੰਘ (RTO)
13 ਫਰਵਰੀ ਪੌਪ ਸ਼ੋਅ ਪੋਲੋ ਗਰਾਊਂਡ ਹਰਜੋਤ ਕੌਰ (SDM ਪਟਿਆਲਾ)
14 ਫਰਵਰੀ ਏਅਰੋ ਮਾਡਲਿੰਗ/ਏਅਰ ਸ਼ੋਅ ਸਿਵਲ ਏਵੀਏਸ਼ਨ ਕਲੱਬ ਸਿਮਰਪ੍ਰੀਤ ਕੌਰ (ADC ਜ)
15 ਫਰਵਰੀ ਡਾਗ ਸ਼ੋਅ ਪੋਲੋ ਗਰਾਊਂਡ ਡਾ. ਇਸਮਤ ਵਿਜੇ ਸਿੰਘ (ADC)
16 ਫਰਵਰੀ ਨਾਟਕ ਮੰਚਨ ਹਰਪਾਲ ਟਿਵਾਣਾ ਕਲਾ ਕੇਂਦਰ ਨਮਨ ਮਾਰਕੰਨ (SDM ਰਾਜਪੁਰਾ)
17 ਫਰਵਰੀ ਕਵੀ ਦਰਬਾਰ ਭਾਸ਼ਾ ਵਿਭਾਗ ਹਰਜੋਤ ਕੌਰ ਮਾਵੀ (SDM)
18 ਫਰਵਰੀ ਫੂਡ ਤੇ ਫਲਾਵਰ ਸ਼ੋਅ ਬਾਰਾਂਦਰੀ ਬਾਗ ਕੰਨੂ ਗਰਗ (SDM ਨਾਭਾ)
19 ਫਰਵਰੀ ਨੇਚਰ/ਵਾਤਾਵਰਨ ਸੈਰ ਬਾਰਾਂਦਰੀ ਬਾਗ ਦੀਪਜੋਤ ਕੌਰ (ਸੰਯੁਕਤ ਕਮਿਸ਼ਨਰ)
20 ਫਰਵਰੀ ਹੈਰੀਟੇਜ ਵਾਕ ਸੈਂਟਰਲ ਸਟੇਟ ਲਾਇਬਰੇਰੀ ਦੀਪਜੋਤ ਕੌਰ (ਸੰਯੁਕਤ ਕਮਿਸ਼ਨਰ)
21-22 ਫਰਵਰੀ ਸ਼ਾਸਤਰੀ ਸੰਗੀਤ ਦੀ ਸ਼ਾਮ ਕਿਲਾ ਮੁਬਾਰਕ ਰਿਚਾ ਗੋਇਲ (SDM ਸਮਾਣਾ)

ਟੂਰਿਜ਼ਮ ਦੇ ਕੇਂਦਰ ਵਜੋਂ ਉਭਰੇਗਾ ਪਟਿਆਲਾ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਪਟਿਆਲਾ ਨੂੰ ਸੈਰ-ਸਪਾਟੇ ਦੇ ਇੱਕ ਵੱਡੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਵਚਨਬੱਧ ਹੈ। ਇਸ ਮੇਲੇ ਦੌਰਾਨ ਨਾ ਸਿਰਫ਼ ਪੰਜਾਬੀ ਵਿਰਸੇ ਦੀ ਝਲਕ ਦੇਖਣ ਨੂੰ ਮਿਲੇਗੀ, ਸਗੋਂ ਸਾਹਿਤ, ਕਲਾ ਅਤੇ ਖੇਡਾਂ ਦੇ ਵਿਭਿੰਨ ਰੰਗ ਵੀ ਸ਼ਾਮਲ ਹੋਣਗੇ।

ਡਾ. ਪ੍ਰੀਤੀ ਯਾਦਵ ਨੇ ਸਮੂਹ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਾਲ ਸਬੰਧਤ ਪ੍ਰੋਗਰਾਮਾਂ ਦੀ ਤਿਆਰੀ ਪੂਰੀ ਗੰਭੀਰਤਾ ਨਾਲ ਕਰਨ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments