HomeVideoਪਟਿਆਲਾ ਕਰਨਲ ਬਾਠ ਨਾਲ ਕੁਟਮਾਰ ਮਾਮਲਾ: ਪਤੀ ਨੂੰ ਇਨਸਾਫ ਦਿਵਾਉਣ ਲਈ ਇਕੱਲੀ...

ਪਟਿਆਲਾ ਕਰਨਲ ਬਾਠ ਨਾਲ ਕੁਟਮਾਰ ਮਾਮਲਾ: ਪਤੀ ਨੂੰ ਇਨਸਾਫ ਦਿਵਾਉਣ ਲਈ ਇਕੱਲੀ ਔਰਤ ਨੇ ਸਿਸਟਮ ਨਾਲ ਲੜੀ ਲੰਬੀ ਲੜਾਈ

ਪਟਿਆਲਾ : 9 ਜਨਵਰੀ (ਗੁਰਪ੍ਰੀਤ ਸਿੰਘ) : ਪਟਿਆਲਾ ਵਿੱਚ ਕਰਨਲ ਬਾਠ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁਟਮਾਰ ਦੇ ਮਾਮਲੇ ਨੇ ਇੱਕ ਵਾਰ ਫਿਰ ਸਿਸਟਮ ਅਤੇ ਇਨਸਾਫ ਦੇ ਸਵਾਲ ਖੜੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਕਰਨਲ ਬਾਠ ਦੀ ਪਤਨੀ ਰੀਤੂ ਬਾਠ ਨੇ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਲਈ ਇਕੱਲਿਆਂ ਹੀ ਪੂਰੇ ਸਿਸਟਮ ਨਾਲ ਟੱਕਰ ਲੈ ਕੇ ਮਿਸਾਲ ਕਾਇਮ ਕੀਤੀ ਹੈ।

ਰੀਤੂ ਬਾਠ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਉਸਨੇ ਮਹੀਨਿਆਂ ਤੱਕ ਲਗਾਤਾਰ ਭੱਜ-ਦੌੜ ਕੀਤੀ। ਇਸ ਦੌਰਾਨ 9 ਮਹੀਨਿਆਂ ਵਿੱਚ ਉਸਦਾ 11 ਕਿਲੋ ਵਜ਼ਨ ਘੱਟ ਗਿਆ। ਉਸਨੇ ਕਿਹਾ ਕਿ ਕਈ ਦਿਨ ਉਹ ਘਰ ਬੈਠੀ ਹੀ ਨਹੀਂ ਅਤੇ ਕਈ ਵਾਰ ਰੋਟੀ-ਪਾਣੀ ਤੱਕ ਖਾਣਾ ਵੀ ਭੁੱਲ ਜਾਂਦੀ ਸੀ।

ਰੀਤੂ ਬਾਠ ਮੁਤਾਬਕ, ਸ਼ੁਰੂਆਤੀ ਦੌਰ ਵਿੱਚ ਦੋਸ਼ੀ ਮੁਲਾਜ਼ਮ ਆਪਣੇ ਹੰਕਾਰ ਵਿੱਚ ਕਹਿੰਦੇ ਸਨ ਕਿ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਨ੍ਹਾਂ ਨੂੰ ਇਹ ਭਰਮ ਸੀ ਕਿ ਇੱਕ ਔਰਤ ਹੋਣ ਕਰਕੇ ਰੀਤੂ ਬਾਠ ਕਮਜ਼ੋਰ ਸਾਬਤ ਹੋਵੇਗੀ। ਪਰ ਰੀਤੂ ਬਾਠ ਨੇ ਦ੍ਰਿੜ੍ਹ ਸ਼ਬਦਾਂ ਵਿੱਚ ਕਿਹਾ ਕਿ “ਅਜੇ ਤਾਂ ਮੈਂ ਸੇਰ ‘ਚੋਂ ਪੂਣੀ ਵੀ ਨਹੀਂ ਕੱਢੀ, ਇਹ ਮੁਲਾਜ਼ਮ ਪਹਿਲਾਂ ਹੀ ਘਬਰਾਏ ਫਿਰ ਰਹੇ ਹਨ।”

ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਉਸਦੇ ਪਤੀ ਲਈ ਨਹੀਂ, ਸਗੋਂ ਸਮਾਜ ਵਿੱਚ ਔਰਤਾਂ ਦੀ ਇੱਜਤ ਅਤੇ ਹੱਕਾਂ ਲਈ ਵੀ ਹੈ, ਤਾਂ ਜੋ ਆਉਣ ਵਾਲੀਆਂ ਪੀੜੀਆਂ ਔਰਤਾਂ ਨਾਲ ਸਤਿਕਾਰ ਨਾਲ ਪੇਸ਼ ਆਉਣ।

ਜ਼ਿਕਰਯੋਗ ਹੈ ਕਿ ਪਟਿਆਲਾ ਵਿੱਚ ਕਰਨਲ ਬਾਠ ਨਾਲ ਹੋਈ ਕੁਟਮਾਰ ਦੇ ਵਿਰੁੱਧ ਰੀਤੂ ਬਾਠ ਵੱਲੋਂ ਉਠਾਈ ਗਈ ਆਵਾਜ਼ ਨੇ ਮਾਮਲੇ ਨੂੰ ਸੂਬਾ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ ਅਤੇ ਲੋਕ ਨਿਆਂ ਦੀ ਮੰਗ ਕਰ ਰਹੇ ਹਨ।

Video :

RELATED ARTICLES
- Advertisment -
Google search engine
Google search engine
Google search engine

Most Popular

Recent Comments