Home ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਖ਼ਿਲਾਫ਼...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਖ਼ਿਲਾਫ਼ ਪੈਦਲ ਨਗਰ ਕੀਰਤਨ ਦਾ ਭਾਵਪੂਰਕ ਸਵਾਗਤ

0

ਲੁਧਿਆਣਾ: (9 ਜਨਵਰੀ ਛਤਰਪਾਲ ਸਿੰਘ):

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਵਿਰੋਧ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਅਗਵਾਈ ਹੇਠ ਸਮਾਣੇ ਤੋਂ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੱਕ ਪੈਦਲ ਨਗਰ ਕੀਰਤਨ ਕੱਢਿਆ ਗਿਆ।

ਇਹ ਪੈਦਲ ਨਗਰ ਕੀਰਤਨ ਜਦੋਂ ਲੁਧਿਆਣਾ ਪੁੱਜਿਆ ਤਾਂ ਇੱਥੇ ਸੰਗਤਾਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਗੁਰਮੇਲ ਸਿੰਘ ਪਹਿਲਵਾਨ, ਸ੍ਰੀ ਰਾਮ ਸਿੰਘ ਰਾਣਾ, ਸ. ਸੁਰਿੰਦਰ ਸਿੰਘ ਮਾਸਕੋ, ਸ. ਦਲੀਪ ਸਿੰਘ ਬਿੱਕਰ, ਸ. ਅਜੀਤ ਸਿੰਘ ਪਵਾਰ, ਸ. ਇਕਬਾਲ ਸਿੰਘ ਸਰਪੰਚ ਅਤੇ ਸ. ਕਰਨੈਲ ਸਿੰਘ ਰਾਠੌਰ ਆਦਿ ਪ੍ਰਮੁੱਖ ਤੌਰ ‘ਤੇ ਮੌਜੂਦ ਰਹੇ।

ਵਕਤਾਵਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਹੋਈ ਬੇਅਦਬੀ ਸਿੱਖ ਕੌਮ ਦੀ ਆਸਥਾ ‘ਤੇ ਗੰਭੀਰ ਚੋਟ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਦੀ ਮੰਗ ਕੀਤੀ।

ਨਗਰ ਕੀਰਤਨ ਦੌਰਾਨ ਗੁਰਬਾਣੀ ਕੀਰਤਨ, ਅਰਦਾਸਾਂ ਅਤੇ ਸ਼ਾਂਤੀਪੂਰਕ ਢੰਗ ਨਾਲ ਇਨਸਾਫ਼ ਦੀ ਅਪੀਲ ਕਰਦੀਆਂ ਤਖਤੀਆਂ ਨਾਲ ਸੰਗਤਾਂ ਨੇ ਆਪਣੀ ਏਕਤਾ ਅਤੇ ਦ੍ਰਿੜ੍ਹ ਨਿਸ਼ਚੇ ਦਾ ਪ੍ਰਗਟਾਵਾ ਕੀਤਾ।

Exit mobile version