Home ਪਟਿਆਲਾ ਅਪਡੇਟ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ...

ਸਿਹਤ ਮੰਤਰੀ ਡਾ. ਬਲਬੀਰ ਸਿੰਘ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕੀਤਾ ਨਵੀਂ ਬਣਨ ਜਾ ਰਹੀ ਸੜਕ ਦਾ ਉਦਘਾਟਨ 

0
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਹੋਰ ।

– ਮੇਅਰ ਦੇ ਹੁਕਮਾਂ ਦਾ ਦਿਖਿਆ ਅਸਰ: ਕੰਮ ਸ਼ੁਰੂ ਹੋਣ ਨਾਲ ਹੀ ਲੱਗਿਆ ਜਾਣਕਾਰੀ ਸਾਈਨ ਬੋਰਡ

ਪਟਿਆਲਾ, 8 ਜਨਵਰੀ (ਗੁਰਪ੍ਰੀਤ ਸਿੰਘ) :ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੱਲੋਂ ਵਾਰਡ ਨੰਬਰ 23 ਦੇ ਇਲਾਕੇ ਗਲੀ ਨੰਬਰ 12 ਵਿੱਚ ਨਵੀਂ ਬਣਨ ਜਾ ਰਹੀ ਆਰ ਸੀ ਸੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਰਹੇ।

ਖਾਸ ਤੌਰ ਤੇ ਦੱਸਣਯੋਗ ਹੈ ਕਿ ਉਦਘਾਟਨ ਸਮਾਗਮ ਦੌਰਾਨ ਮੇਅਰ ਕੁੰਦਨ ਗੋਗੀਆ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਮੈਦਾਨੀ ਪੱਧਰ ‘ਤੇ ਸਪੱਸ਼ਟ ਅਸਰ ਵੇਖਣ ਨੂੰ ਮਿਲਿਆ। ਕੰਮ ਸ਼ੁਰੂ ਹੋਣ ਦੇ ਨਾਲ ਹੀ ਸੜਕ ਬਣਨ ਦੇ ਸਥਾਨ ‘ਤੇ ਜਾਣਕਾਰੀ ਸਾਈਨ ਬੋਰਡ ਲਗਾਇਆ ਗਿਆ, ਜਿਸ ‘ਤੇ ਪ੍ਰੋਜੈਕਟ ਨਾਲ ਸੰਬੰਧਿਤ ਸਾਰੀ ਜ਼ਰੂਰੀ ਜਾਣਕਾਰੀ ਦਰਜ ਕੀਤੀ ਗਈ ਹੈ। ਬੋਰਡ ‘ਤੇ ਕੰਮ ਦਾ ਨਾਂ, ਵਰਕ ਕੋਡ, ਸ਼ੁਰੂਆਤੀ ਤਾਰੀਖ, ਮੁਕੰਮਲ ਹੋਣ ਦੀ ਨਿਰਧਾਰਤ ਤਾਰੀਖ ਅਤੇ ਇਲਾਕੇ ਦਾ ਨਾਮ ਸਪੱਸ਼ਟ ਤੌਰ ‘ਤੇ ਦਰਸਾਇਆ ਗਿਆ ਹੈ।

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ੀਤਾ ਅਤੇ ਜਵਾਬਦੇਹੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਹਰ ਪ੍ਰੋਜੈਕਟ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਤਾਂ ਵਿਕਾਸ ਕੰਮਾਂ ‘ਤੇ ਭਰੋਸਾ ਵੀ ਵਧਦਾ ਹੈ।

ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਿਕਾਸ ਕਾਰਜ ਨਿਯਮਾਂ ਅਨੁਸਾਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਹੋਵੇ। ਉਨ੍ਹਾਂ ਸਾਫ਼ ਕੀਤਾ ਕਿ ਜਿਹੜੇ ਠੇਕੇਦਾਰ ਜਾਂ ਅਧਿਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਠੇਕੇਦਾਰ ਵੱਲੋਂ ਸਾਈਨ ਬੋਰਡ ਰਾਹੀਂ ਦਿੱਤੀ ਗਈ ਜਾਣਕਾਰੀ

ਐਮ ਸੀ ਰੁਪਾਲੀ ਗਰਗ ਨੇ ਕਿਹਾ ਕਿ ਵਾਰਡ ਨੰਬਰ 23 ਵਿੱਚ ਬਣ ਰਹੀ ਇਹ ਸੜਕ ਇਲਾਕੇ ਦੇ ਵਸਨੀਕਾਂ ਲਈ ਵੱਡੀ ਸੁਵਿਧਾ ਸਾਬਤ ਹੋਵੇਗੀ। ਇਲਾਕਾ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਾਣਕਾਰੀ ਬੋਰਡ ਲੱਗਣ ਨਾਲ ਕੰਮ ਦੀ ਨਿਗਰਾਨੀ ਆਸਾਨ ਹੋ ਗਈ ਹੈ ਅਤੇ ਵਿਕਾਸ ਕਾਰਜਾਂ ‘ਚ ਪਾਰਦਰਸ਼ੀਤਾ ਆਈ ਹੈ।

 

 

 

Exit mobile version