Homeਪਟਿਆਲਾ ਅਪਡੇਟਕਬੱਡੀ ਦੇ ਮੈਦਾਨ ਤੋਂ ਪੰਜਾਬ ਪੁਲਿਸ ਤੱਕ: ਜਗਦੇਵ ਸਿੰਘ ਗਿੱਲ ਨੂੰ ਏ.ਐਸ.ਆਈ....

ਕਬੱਡੀ ਦੇ ਮੈਦਾਨ ਤੋਂ ਪੰਜਾਬ ਪੁਲਿਸ ਤੱਕ: ਜਗਦੇਵ ਸਿੰਘ ਗਿੱਲ ਨੂੰ ਏ.ਐਸ.ਆਈ. ਬਣਨ ’ਤੇ ਗੁਰਲਾਲ ਸਿੰਘ ਘਨੌਰ ਨੇ ਦਿੱਤੀ ਵਧਾਈ

ਪਟਿਆਲਾ, 8 ਜਨਵਰੀ (ਛਤਰਪਾਲ ਸਿੰਘ) : ਛੋਟੇ ਵੀਰ ਜਗਦੇਵ ਸਿੰਘ ਗਿੱਲ (ਸੰਤੂ ਵਾਲਾ), ਸਪੁੱਤਰ ਸਰਦਾਰ ਹਰਬੰਸ ਸਿੰਘ ਰਾਜੂ (ਕਬੱਡੀ ਖਿਡਾਰੀ) ਨੇ ਆਪਣੀ ਪਿਤਾ ਪੁਰਖੀ ਖੇਡ ਕਬੱਡੀ ਰਾਹੀਂ ਮਿਹਨਤ, ਲਗਨ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਪੰਜਾਬ ਪੁਲਿਸ ਵਿੱਚ ਸ਼ਾਨਦਾਰ ਉਪਲਬਧੀਆਂ ਹਾਸਲ ਕਰਦਿਆਂ ਸਹਾਇਕ ਸਬ ਇੰਸਪੈਕਟਰ ਪੁਲਿਸ (ਏ.ਐਸ.ਆਈ.) ਦੇ ਅਹੁਦੇ ‘ਤੇ ਤਰੱਕੀ ਪ੍ਰਾਪਤ ਕੀਤੀ ਹੈ।

ਗੁਰਲਾਲ ਸਿੰਘ ਘਨੌਰ, ਆਮ ਆਦਮੀ ਪਾਰਟੀ, ਐਮ.ਐਲ.ਏ ਹਲਕਾ ਸਨੌਰ ਨੇ ਵਧਾਈ ਦਿੰਦਿਆ ਕਿਹਾ ਕਿ ਜਗਦੇਵ ਸਿੰਘ ਗਿੱਲ ਦੀ ਇਹ ਕਾਮਯਾਬੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ, ਸਗੋਂ ਪੂਰੇ ਇਲਾਕੇ ਅਤੇ ਸਮੂਹ ਸਮਾਜ ਲਈ ਵੀ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ। ਖੇਡ ਮੈਦਾਨ ਵਿੱਚ ਅਨੁਸ਼ਾਸਨ, ਜੁਨੂਨ ਅਤੇ ਸੰਘਰਸ਼ ਨੇ ਉਨ੍ਹਾਂ ਨੂੰ ਸਰਕਾਰੀ ਸੇਵਾ ਵਿੱਚ ਵੀ ਕਾਮਯਾਬੀ ਦੀ ਉੱਚਾਈ ਤੱਕ ਪਹੁੰਚਾਇਆ ਹੈ।

ਇਸ ਸ਼ਾਨਦਾਰ ਉਪਲਬਧੀ ਲਈ ਸਮੁੱਚੇ ਪਰਿਵਾਰ ਨੂੰ ਦਿਲੋਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਆਪਣੀ ਅਪਾਰ ਕਿਰਪਾ ਨਾਲ ਜਗਦੇਵ ਸਿੰਘ ਗਿੱਲ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਉੱਚੀਆਂ ਬੁਲੰਦੀਆਂ ਬਖ਼ਸ਼ਣ।

RELATED ARTICLES
- Advertisment -
Google search engine
Google search engine
Google search engine

Most Popular

Recent Comments