Homeਦੇਸ਼ਬਦਨਾਮ ਗੈਂਗਸਟਰ ਅਮਨ ਭੈਂਸਵਾਲ ਗ੍ਰਿਫ਼ਤਾਰ

ਬਦਨਾਮ ਗੈਂਗਸਟਰ ਅਮਨ ਭੈਂਸਵਾਲ ਗ੍ਰਿਫ਼ਤਾਰ

ਅਮਰੀਕਾ ਤੋਂ ਡਿਪੋਰਟ ਹੋਣ ਮਗਰੋਂ ਦਿੱਲੀ ਏਅਰਪੋਰਟ ‘ਤੇ STF ਨੇ ਲਿਆ ਹਿਰਾਸਤ ਵਿੱਚ

ਨਵੀਂ ਦਿੱਲੀ: ਜਨਵਰੀ: (ਸ਼.ਅ.ਬਿਓਰੋ) : ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਨੂੰ ਵੱਡੀ ਸਫ਼ਲਤਾ ਮਿਲੀ ਹੈ। ਬਦਨਾਮ ਗੈਂਗਸਟਰ ਅਮਨ ਭੈਂਸਵਾਲ, ਜੋ ਕਿ ਭਾਊ ਗੈਂਗ ਨਾਲ ਜੁੜਿਆ ਹੋਇਆ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਨ ਭੈਂਸਵਾਲ ਖ਼ਿਲਾਫ਼ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਗੰਭੀਰ ਅਪਰਾਧਿਕ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹਨ।

ਜਾਣਕਾਰੀ ਮੁਤਾਬਕ, ਦੋ ਸਾਲ ਪਹਿਲਾਂ ਅਮਨ ਭੈਂਸਵਾਲ ਨੇ ਗੋਹਾਨਾ ਵਿੱਚ ਮਾਟੂ ਰਾਮ ਹਲਵਾਈ ਦੀ ਦੁਕਾਨ ‘ਤੇ ਗੋਲੀਬਾਰੀ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਵਾਰਦਾਤ ਤੋਂ ਬਾਅਦ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਅਮਰੀਕਾ ਭੱਜ ਗਿਆ ਸੀ।

ਬਾਅਦ ਵਿੱਚ ਇੰਟਰਪੋਲ ਵੱਲੋਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ। ਅਮਰੀਕਾ ਵਿੱਚ ਉਸ ਨੂੰ ਉੱਥੇ ਦੀਆਂ ਏਜੰਸੀਆਂ ਨੇ ਗ੍ਰਿਫ਼ਤਾਰ ਕਰਕੇ ਭਾਰਤ ਡਿਪੋਰਟ ਕਰ ਦਿੱਤਾ। ਜਿਵੇਂ ਹੀ ਅਮਨ ਭੈਂਸਵਾਲ ਦੀ ਉਡਾਣ ਅੱਜ ਸਵੇਰੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਉਤਰੀ, ਹਰਿਆਣਾ ਪੁਲਿਸ ਦੀ STF ਨੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ

STF ਅਧਿਕਾਰੀਆਂ ਵੱਲੋਂ ਦੁਪਹਿਰ ਸਮੇਂ ਪ੍ਰੈਸ ਕਾਨਫਰੰਸ ਕਰਕੇ ਅਮਨ ਭੈਂਸਵਾਲ ਨਾਲ ਜੁੜੇ ਮਾਮਲਿਆਂ ਅਤੇ ਅੱਗੇ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੇ ਜਾਣ ਦੀ ਸੰਭਾਵਨਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments