Homeਸੰਸਾਰਸਪੇਨ ‘ਚ ਸਾਈਕਲ ਨਾਲ ਫੂਡ ਡਿਲੀਵਰੀ ਕਰਦੇ ਸਮੇਂ ਕਰਨਾਲ ਦੇ ਨੌਜਵਾਨ ਦੀ...

ਸਪੇਨ ‘ਚ ਸਾਈਕਲ ਨਾਲ ਫੂਡ ਡਿਲੀਵਰੀ ਕਰਦੇ ਸਮੇਂ ਕਰਨਾਲ ਦੇ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਬਣਿਆ ਕਾਰਨ

ਕਰਨਾਲ / ਬਾਰਸੀਲੋਨਾ: : 7 ਜਨਵਰੀ 2026 (ਛਤਰਪਾਲ ਸਿੰਘ) : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਸਪੇਨ ਵਿੱਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੀ ਸਾਈਕਲ ‘ਤੇ ਫੂਡ ਡਿਲੀਵਰੀ ਕਰਨ ਜਾ ਰਿਹਾ ਸੀ ਕਿ ਪਹਾੜੀ ਇਲਾਕੇ ‘ਚ ਚੜ੍ਹਦੇ ਸਮੇਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਉਹ ਸਾਈਕਲ ਸਮੇਤ ਡਿੱਗ ਪਿਆ।

ਰਾਹਗੀਰਾਂ ਵੱਲੋਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਸਪਤਾਲ ਵੱਲੋਂ ਮੌਤ ਦੀ ਸੂਚਨਾ ਮਿਲਣ ਮਗਰੋਂ ਕਰਨਾਲ ਵਿੱਚ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣੂ ਕਰਵਾਇਆ ਗਿਆ।

ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਕਰਨਾਲ ਦੇ ਪਿੰਡ ਕੈਮਲਾ ਦਾ ਰਹਿਣ ਵਾਲਾ ਸੀ। ਉਹ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੀ ਪਤਨੀ ਨਾਲ ਸਪੇਨ ਗਿਆ ਸੀ ਅਤੇ ਬਾਰਸੀਲੋਨਾ ਵਿੱਚ ਰਹਿ ਰਿਹਾ ਸੀ। ਡਾਕਟਰਾਂ ਮੁਤਾਬਕ ਮੁਕੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਪਰਿਵਾਰ ਨੇ ਦੱਸਿਆ ਕਿ ਮੁਕੇਸ਼ ਦੀ ਮ੍ਰਿਤ ਦੇਹ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਭਾਰਤ ਲਿਆਂਦਾ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments