Homeਮਨੋਰੰਜਨਸਟਾਰ ਨਹੀਂ, ਇਨਸਾਨ ਬਣ ਕੇ ਅੱਗੇ ਆਏ ਐਮੀ ਵਿਰਕ; ਮੁਸ਼ਕਿਲ ਵੇਲੇ ਰਾਜਵੀਰ...

ਸਟਾਰ ਨਹੀਂ, ਇਨਸਾਨ ਬਣ ਕੇ ਅੱਗੇ ਆਏ ਐਮੀ ਵਿਰਕ; ਮੁਸ਼ਕਿਲ ਵੇਲੇ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਫੜੀ ਬਾਂਹ

ਮਨੋਰੰਜਨ/ਫਿਲਮੀ ਦੁਨੀਆਂ: (ਗੁਰਪ੍ਰੀਤ ਸਿੰਘ): ਮੌਜੂਦਾ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਸ਼ੋਹਰਤ ਅਤੇ ਕਮਾਈ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਂਦੀ ਹੈ, ਉੱਥੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਇਨਸਾਨੀਅਤ ਦੀ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਕਿਹਾ ਜਾਂਦਾ ਹੈ ਕਿ ਕਲਾਕਾਰ ਬਣਨਾ ਸੌਖਾ ਹੈ, ਪਰ ਇਨਸਾਨ ਬਣਨਾ ਬਹੁਤ ਔਖਾ—ਐਮੀ ਵਿਰਕ ਨੇ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ।

ਜਾਣਕਾਰੀ ਮੁਤਾਬਕ, ਜਦੋਂ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ‘ਤੇ ਮੁਸ਼ਕਿਲਾਂ ਦਾ ਪਹਾੜ ਟੁੱਟਿਆ, ਉਸ ਸਮੇਂ ਐਮੀ ਵਿਰਕ ਬਿਨਾਂ ਕਿਸੇ ਨਿੱਜੀ ਸਵਾਰਥ ਜਾਂ ਰਿਸ਼ਤੇਦਾਰੀ ਦੇ, ਸਿਰਫ਼ ਹਮਦਰਦੀ ਦੇ ਨਾਤੇ ਪਰਿਵਾਰ ਦੀ ਮਦਦ ਲਈ ਅੱਗੇ ਆਏ। ਰਾਜਵੀਰ ਦੇ ਭਰਾ ਬਿੱਲਾ ਨੇ ਦੱਸਿਆ ਕਿ ਐਮੀ ਵਿਰਕ ਨੇ ਉਹ ਸਾਰੇ ਵਾਅਦੇ ਅਤੇ ਸ਼ੋਅ ਪੂਰੇ ਕੀਤੇ ਜੋ ਰਾਜਵੀਰ ਵੱਲੋਂ ਲੋਕਾਂ ਨਾਲ ਕੀਤੇ ਗਏ ਸਨ।

ਇਹ ਵੀ ਜ਼ਿਕਰਯੋਗ ਹੈ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਐਮੀ ਵਿਰਕ ਵਰਗਾ ਵੱਡਾ ਸਟਾਰ ਇੱਕ ਅਖਾੜੇ ਦਾ 25 ਤੋਂ 30 ਲੱਖ ਰੁਪਏ ਤੱਕ ਮਾਣ-ਭੱਤਾ ਲੈਂਦਾ ਹੈ, ਉੱਥੇ ਉਸ ਨੇ ਬਿਨਾਂ ਕਿਸੇ ਲਾਭ ਦੀ ਉਮੀਦ ਰੱਖੇ, ਸਿਰਫ਼ ਇਨਸਾਨੀਅਤ ਦੇ ਨਾਤੇ ਇਹ ਵੱਡਾ ਕਦਮ ਚੁੱਕਿਆ।

ਬਿਨਾਂ ਮਿਲੇ ਕਿਸੇ ਦੇ ਦੁੱਖ ਨੂੰ ਆਪਣਾ ਸਮਝਣਾ ਅਤੇ ਇੰਨੀ ਵੱਡੀ ਜ਼ਿੰਮੇਵਾਰੀ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਐਮੀ ਵਿਰਕ ਦੀ ਇਸ ਨਿਸ਼ਕਾਮ ਨੇਕੀ, ਹਮਦਰਦੀ ਅਤੇ ਵੱਡੇ ਜਿਗਰੇ ਨੂੰ ਲੋਕ ਦਿਲੋਂ ਸਲਾਮ ਕਰ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments