ਮੁਰਥਲ: ਮੁਰਥਲ ਫਲਾਈਓਵਰ ’ਤੇ ਇੱਕ ਜਨਵਰੀ ਦੀ ਰਾਤ ਨੂੰ ਸੰਤ ਨਿਰੰਕਾਰੀ ਮਿਸ਼ਨ ਦੀ ਆਧਿਆਤਮਿਕ ਪ੍ਰਮੁੱਖ ਮਾਤਾ ਸੁਦੀਕਸ਼ਾ ਮਹਾਰਾਜ ਦੀ ਗੱਡੀ ਨੂੰ ਕਾਲੇ ਰੰਗ ਦੀ ਸਕਾਰਪੀਓ-ਐਨ ਵੱਲੋਂ ਜਾਣਬੁੱਝ ਕੇ ਟੱਕਰ ਮਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁਰਥਲ ਥਾਣਾ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਕਾਲੇ ਰੰਗ ਦੀ ਸਕਾਰਪੀਓ-ਐਨ ਨੇ ਮਾਤਾ ਸੁਦੀਕਸ਼ਾ ਮਹਾਰਾਜ ਦੀ ਗੱਡੀ ਨੂੰ ਟੱਕਰ ਮਾਰੀ। ਪੁਲਿਸ ਨੇ ਗੱਡੀ ਦੀ ਪਛਾਣ ਕਰ ਲਈ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਕਰਨਲ ਹਰਵਿੰਦਰ ਸਿੰਘ ਗੁਲੇਰੀਆ ਨੇ ਦੱਸਿਆ ਕਿ ਉਹ ਸੰਤ ਨਿਰੰਕਾਰੀ ਮੰਡਲ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਜਨਵਰੀ ਦੀ ਰਾਤ ਕਰੀਬ 9:45 ਵਜੇ ਉਹ ਮਾਤਾ ਸੁਦੀਕਸ਼ਾ ਮਹਾਰਾਜ ਦੇ ਨਾਲ ਦਿੱਲੀ ਤੋਂ ਭਕਤੀ ਨਿਵਾਸ ਸਮਾਲਖਾ, ਪਾਣੀਪਤ ਵੱਲ ਰਵਾਨਾ ਹੋਏ ਸਨ।
ਉਨ੍ਹਾਂ ਮੁਤਾਬਕ, ਜਦੋਂ ਕਰੀਬ 10:13 ਵਜੇ ਕਾਫ਼ਲਾ ਮੁਰਥਲ ਫਲਾਈਓਵਰ ਤੋਂ ਪਾਣੀਪਤ ਵੱਲ ਉਤਰ ਰਿਹਾ ਸੀ, ਤਾਂ ਪਿੱਛੋਂ ਆਈ ਕਾਲੇ ਰੰਗ ਦੀ ਸਕਾਰਪੀਓ-ਐਨ ਨੇ ਮਾਤਾ ਸੁਦੀਕਸ਼ਾ ਮਹਾਰਾਜ ਦੀ ਗੱਡੀ ਦੇ ਖੱਬੇ ਪਾਸੇ ਟੱਕਰ ਮਾਰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਡਰਾਇਵਰ ਦੀ ਪਹਿਚਾਣ ਹੋ ਗਈ ਹੈ ਉਹ ਸੋਨੀਪਤ ਦਾ ਰਹਿਣ ਵਾਲਾ ਇੱਕ ਪ੍ਰਾਈਵੇਟ ਅਧਿਆਪਕ ਹੈ। ਹਾਦਸੇ ਵਾਲੇ ਦਿਨ ਉਹ ਪਰਿਵਾਰ ਨਾਲ ਕਿਤੇ ਜਾ ਰਹੇ ਸਨ।
