Homeਦੇਸ਼ਆਂਧਰਾ ਪ੍ਰਦੇਸ਼ ’ਚ ਵੱਡਾ ਹਾਦਸਾ: ਕੋਨਸੀਮਾ ਜ਼ਿਲ੍ਹੇ ਦੇ ONGC ਤੇਲ ਖੂਹ ਵਿੱਚ...

ਆਂਧਰਾ ਪ੍ਰਦੇਸ਼ ’ਚ ਵੱਡਾ ਹਾਦਸਾ: ਕੋਨਸੀਮਾ ਜ਼ਿਲ੍ਹੇ ਦੇ ONGC ਤੇਲ ਖੂਹ ਵਿੱਚ ਗੈਸ ਲੀਕ ਤੋਂ ਬਾਅਦ ਭਿਆਨਕ ਅੱਗ, ਤਿੰਨ ਪਿੰਡ ਖਾਲੀ

ਆਂਧਰਾ ਪ੍ਰਦੇਸ਼ ਦੇ ਕੋਨਸੀਮਾ ਜ਼ਿਲ੍ਹੇ ਦੇ ਰਾਜ਼ੋਲ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਰੁਸੁਮੰਡਾ ਪਿੰਡ ਸਥਿਤ ONGC ਦੇ ਇੱਕ ਤੇਲ ਖੂਹ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਭਿਆਨਕ ਧਮਾਕਾ ਹੋ ਗਿਆ। ਧਮਾਕੇ ਮਗਰੋਂ ਤੇਲ ਖੂਹ ਵਿੱਚ ਭੜਕੀ ਅੱਗ ਦੀਆਂ ਲਪਟਾਂ ਸੈਂਕੜੇ ਫੁੱਟ ਉੱਚੀਆਂ ਉੱਠਦੀਆਂ ਦੇਖੀਆਂ ਗਈਆਂ, ਜਦਕਿ ਘਣਾ ਧੂੰਆ ਆਸਮਾਨ ਵਿੱਚ ਫੈਲ ਗਿਆ।

ਜਾਣਕਾਰੀ ਮੁਤਾਬਕ, ਤੇਲ ਖੂਹ ਤੋਂ ਉਤਪਾਦਨ ਅਸਥਾਈ ਤੌਰ ’ਤੇ ਰੋਕਿਆ ਗਿਆ ਹੋਇਆ ਸੀ ਅਤੇ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਹੋਏ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਅੱਗ ਦੀ ਤੀਬਰਤਾ ਦੇਖ ਕੇ ਪਿੰਡ ਵਾਸੀਆਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਤਿੰਨ ਪਿੰਡਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਲੋਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਘਰਾਂ ਵਿੱਚ ਬਿਜਲੀ ਦੇ ਉਪਕਰਨ ਜਾਂ ਗੈਸ ਚੁੱਲ੍ਹਿਆਂ ਦੀ ਵਰਤੋਂ ਨਾ ਕਰਨ।

ONGC ਅਤੇ ਫਾਇਰ ਬ੍ਰਿਗੇਡ ਦੀਆਂ ਮਾਹਰ ਟੀਮਾਂ ਅੱਗ ’ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਸਥਿਤੀ ਹਾਲੇ ਵੀ ਤਣਾਅਪੂਰਨ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments