Homeਪੰਜਾਬਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ

ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ

ਅੰਮ੍ਰਿਤਸਰ/ਰਮਦਾਸ: 4 ਜਨਵਰੀ (ਜਗਜੀਤ ਸਿੰਘ) : ਦੇਸ਼ ਦੀ ਸੇਵਾ ਕਰਦਾ ਪੰਜਾਬ ਦਾ ਇੱਕ ਹੋਰ ਬਹਾਦਰ ਫ਼ੌਜੀ ਜਵਾਨ ਸ਼ਹੀਦ ਹੋ ਗਿਆ ਹੈ। ਸ੍ਰੀਨਗਰ ਦੇ ਅਨੰਤਨਾਗ ਖੇਤਰ ਵਿੱਚ ਤਾਇਨਾਤ ਭਾਰਤੀ ਫ਼ੌਜ ਦਾ ਜਵਾਨ ਪਰਗਟ ਸਿੰਘ ਡਿਊਟੀ ਦੌਰਾਨ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਸ਼ਹੀਦ ਹੋ ਗਿਆ। ਸ਼ਹੀਦ ਪਰਗਟ ਸਿੰਘ ਕਸਬਾ ਰਮਦਾਸ, ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਸੀ।

ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਰਮਦਾਸ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਹਰ ਅੱਖ ਨਮ ਹੈ ਅਤੇ ਲੋਕਾਂ ਵੱਲੋਂ ਸ਼ਹੀਦ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਪਰਿਵਾਰਕ ਸੂਤਰਾਂ ਮੁਤਾਬਕ ਪਰਗਟ ਸਿੰਘ ਦਾ ਜਨਮ 28 ਅਕਤੂਬਰ 1994 ਨੂੰ ਹੋਇਆ ਸੀ। ਉਹ 23 ਦਸੰਬਰ 2015 ਨੂੰ ਭਾਰਤੀ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਤਦੋਂ ਤੋਂ ਲਗਾਤਾਰ ਦੇਸ਼ ਦੀ ਸੇਵਾ ਕਰ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਪਰਗਟ ਸਿੰਘ ਦੀ ਪਾਰਥਿਵ ਦੇਹ ਅੱਜ ਬਾਅਦ ਦੁਪਹਿਰ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇਗੀ। ਇਸ ਤੋਂ ਬਾਅਦ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਕਸਬਾ ਰਮਦਾਸ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪੰਜਾਬ ਨੇ ਆਪਣੇ ਇਸ ਵੀਰ ਸਪੁੱਤਰ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰਦਿਆਂ ਉਸਨੂੰ ਸਲਾਮ ਕੀਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments