HomeVideoਸਰਬ ਧਰਮ ਗ੍ਰੰਥਾਂ ਪ੍ਰਤੀ ਅਦਬ ਸਤਿਕਾਰ ਯਾਤਰਾ ਗੁ: ਦੂਖਨਿਵਾਰਨ ਸਾਹਿਬ ਪਟਿਆਲਾ ਤੋਂ...

ਸਰਬ ਧਰਮ ਗ੍ਰੰਥਾਂ ਪ੍ਰਤੀ ਅਦਬ ਸਤਿਕਾਰ ਯਾਤਰਾ ਗੁ: ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਰਵਾਨਾ

ਯਾਤਰਾ 15 ਜਨਵਰੀ 2026 ਨੂੰ ਸ੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸੰਪੰਨ ਹੋਵੇਗੀ

ਪਟਿਆਲਾ, 3 ਜਨਵਰੀ (ਗੁਰਪ੍ਰੀਤ ਸਿੰਘ) : ਸਰਵ ਧਰਮਾਂ ਦੇ ਪਵਿੱਤਰ ਗ੍ਰੰਥਾਂ ਪ੍ਰਤੀ ਆਦਰ, ਸਨਮਾਨ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਜੋ 1 ਜਨਵਰੀ ਤੋਂ ਸਮਾਣਾ ਤੋਂ ਆਰੰਭ ਹੋਈ ਸੀ ਕੱਲ ਪਟਿਆਲਾ ਵਿਖੇ ਪਹੁੰਚੀ ਸੀ। ਅੱਜ ਇਹ ਯਾਤਰਾ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਰਵਾਨਾ ਹੋਈ।

ਸਰਬ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਨ ਦੀ ਮੰਗ ਦੇ ਮੱਦੇਨਜ਼ਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ, ਸਰਬ ਧਰਮ ਸੇਵਾ ਫਾਉਂਡੇਸ਼ਨ, ਸੰਚਾਲਕ ਰਾਮ ਸਿੰਘ ਰਾਣਾ, ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.), ਕੌਮੀ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚੜੂੰਨੀ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਉਲਖ, ਰਮੀ ਸਿੰਘ ਸਹਿਗਲ, ਬਾਬਾ ਭੁੱਲਰ, ਸਾਹਿਬ ਸਿੰਘ ਤੇ ਗੁਰਜੰਟ ਸਿੰਘ ਅਤੇ ਹੋਰ ਮਾਨਯੋਗ ਸ਼ਖਸੀਅਤਾਂ ਵੱਲੋਂ ਇਸਦੀ ਅਗਵਾਈ ਕੀਤੀ ਗਈ।  ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਯਾਤਰਾ ਵਿਚ ਭਾਗ ਲਿਆ।

ਇਹ ਪਾਵਨ ਯਾਤਰਾ 15 ਜਨਵਰੀ 2026 ਨੂੰ ਸ੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸੰਪੰਨ ਹੋਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments