Homeਪੰਜਾਬਪੰਜਾਬ, ਸਾਲ 2026 : 11 ਵਾਰ ਮਿਲਣਗੇ ਲੰਬੇ ਵੀਕਐਂਡ, ਕਰਮਚਾਰੀਆਂ ਤੇ ਵਿਦਿਆਰਥੀਆਂ...

ਪੰਜਾਬ, ਸਾਲ 2026 : 11 ਵਾਰ ਮਿਲਣਗੇ ਲੰਬੇ ਵੀਕਐਂਡ, ਕਰਮਚਾਰੀਆਂ ਤੇ ਵਿਦਿਆਰਥੀਆਂ ਲਈ ਵੱਡੀ ਖਬਰ

ਚੰਡੀਗੜ੍ਹ, 2 ਜਨਵਰੀ 2026 (ਜਗਜੀਤ ਸਿੰਘ): ਨਵਾਂ ਸਾਲ 2026 ਪੰਜਾਬ ਦੇ ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਮਾਪਿਆਂ ਲਈ ਖੁਸ਼ੀਆਂ ਭਰਿਆ ਸਾਬਤ ਹੋਣ ਜਾ ਰਿਹਾ ਹੈ। ਸਾਲ 2026 ਦੌਰਾਨ ਕੁੱਲ 11 ਅਜਿਹੇ ਮੌਕੇ ਆਉਣਗੇ ਜਦੋਂ ਤਿਉਹਾਰਾਂ ਦੀਆਂ ਛੁੱਟੀਆਂ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਪੈਣ ਕਾਰਨ ਲੋਕ ਲਗਾਤਾਰ 3 ਤੋਂ 4 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਸਕਣਗੇ।

ਸਾਲ ਦੀ ਸ਼ੁਰੂਆਤ ਹੀ ਲੰਬੇ ਵੀਕਐਂਡ ਨਾਲ ਹੋਵੇਗੀ। 26 ਜਨਵਰੀ (ਸੋਮਵਾਰ) ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਣ ਕਾਰਨ 24 ਅਤੇ 25 ਜਨਵਰੀ (ਸ਼ਨੀਵਾਰ-ਐਤਵਾਰ) ਸਮੇਤ ਤਿੰਨ ਦਿਨਾਂ ਦੀ ਲਗਾਤਾਰ ਛੁੱਟੀ ਮਿਲੇਗੀ। ਇਸੇ ਤਰ੍ਹਾਂ 23 ਮਾਰਚ (ਸੋਮਵਾਰ) ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੀ ਛੁੱਟੀ ਹੋਣ ਨਾਲ 21 ਅਤੇ 22 ਮਾਰਚ ਦਾ ਵੀਕਐਂਡ ਮਿਲ ਕੇ ਤਿੰਨ ਦਿਨਾਂ ਦੀ ਛੁੱਟੀ ਬਣੇਗੀ।

ਅਪ੍ਰੈਲ ਮਹੀਨੇ 3 ਅਪ੍ਰੈਲ (ਸ਼ੁੱਕਰਵਾਰ) ਦੀ ਛੁੱਟੀ ਹੋਣ ਕਾਰਨ ਸ਼ਨੀਵਾਰ-ਐਤਵਾਰ ਸਮੇਤ ਤਿੰਨ ਦਿਨਾਂ ਦਾ ਲੰਬਾ ਵੀਕਐਂਡ ਮਿਲੇਗਾ। ਜੂਨ ਮਹੀਨੇ 29 ਜੂਨ (ਸੋਮਵਾਰ) ਦੀ ਛੁੱਟੀ ਨਾਲ 27-28 ਜੂਨ ਦਾ ਵੀਕਐਂਡ ਜੁੜ ਕੇ ਤਿੰਨ ਦਿਨਾਂ ਦੀ ਛੁੱਟੀ ਬਣੇਗੀ।

ਜੁਲਾਈ ਦੇ ਅਖੀਰ ‘ਚ 31 ਜੁਲਾਈ (ਸ਼ੁੱਕਰਵਾਰ) ਦੀ ਛੁੱਟੀ ਹੋਣ ਕਾਰਨ 1 ਅਤੇ 2 ਅਗਸਤ ਸਮੇਤ ਤਿੰਨ ਲਗਾਤਾਰ ਛੁੱਟੀਆਂ ਮਿਲਣਗੀਆਂ। ਸਤੰਬਰ ਵਿੱਚ 4 ਸਤੰਬਰ (ਸ਼ੁੱਕਰਵਾਰ) ਦੀ ਛੁੱਟੀ ਹੋਣ ਕਾਰਨ 5-6 ਸਤੰਬਰ ਦਾ ਵੀਕਐਂਡ ਵੀ ਜੁੜੇਗਾ।

ਅਕਤੂਬਰ ਮਹੀਨਾ ਵੀ ਛੁੱਟੀਆਂ ਨਾਲ ਭਰਪੂਰ ਰਹੇਗਾ। 2 ਅਕਤੂਬਰ (ਸ਼ੁੱਕਰਵਾਰ) ਦੀ ਛੁੱਟੀ ਨਾਲ 3-4 ਅਕਤੂਬਰ ਤੱਕ ਤਿੰਨ ਦਿਨਾਂ ਦੀ ਲਗਾਤਾਰ ਛੁੱਟੀ ਮਿਲੇਗੀ। ਇਸ ਤੋਂ ਇਲਾਵਾ 26 ਅਕਤੂਬਰ (ਸੋਮਵਾਰ) ਨੂੰ ਛੁੱਟੀ ਹੋਣ ਕਾਰਨ 24-25 ਅਕਤੂਬਰ ਦਾ ਵੀਕਐਂਡ ਮਿਲ ਕੇ ਲੰਬਾ ਵੀਕਐਂਡ ਬਣੇਗਾ।

ਨਵੰਬਰ ਮਹੀਨੇ ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਵੀ ਛੁੱਟੀਆਂ ਦਾ ਖਾਸ ਮੌਕਾ ਲੈ ਕੇ ਆਉਣਗੇ। 8 ਨਵੰਬਰ (ਐਤਵਾਰ) ਨੂੰ ਦੀਵਾਲੀ ਅਤੇ 9 ਨਵੰਬਰ (ਸੋਮਵਾਰ) ਨੂੰ ਵਿਸ਼ਵਕਰਮਾ ਦਿਵਸ ਹੋਣ ਕਾਰਨ 7 ਨਵੰਬਰ (ਸ਼ਨੀਵਾਰ) ਸਮੇਤ ਤਿੰਨ ਦਿਨਾਂ ਦੀ ਲਗਾਤਾਰ ਛੁੱਟੀ ਮਿਲੇਗੀ।

ਇਸ ਤੋਂ ਇਲਾਵਾ 16 ਨਵੰਬਰ (ਸੋਮਵਾਰ) ਨੂੰ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਵਸ ਦੀ ਛੁੱਟੀ ਹੋਣ ਨਾਲ 14 ਅਤੇ 15 ਨਵੰਬਰ ਦਾ ਵੀਕਐਂਡ ਮਿਲ ਕੇ ਇਕ ਹੋਰ ਲੰਬਾ ਵੀਕਐਂਡ ਬਣੇਗਾ।

ਕੁੱਲ ਮਿਲਾ ਕੇ ਸਾਲ 2026 ਵਿੱਚ ਪੰਜਾਬ ਵਾਸੀਆਂ ਨੂੰ 11 ਵਾਰ ਲੰਬੇ ਵੀਕਐਂਡ ਮਿਲਣਗੇ, ਜੋ ਘੁੰਮਣ-ਫਿਰਣ, ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਤਿਉਹਾਰ ਮਨਾਉਣ ਲਈ ਵੱਡਾ ਮੌਕਾ ਸਾਬਤ ਹੋਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments