Homeਪੰਜਾਬਤਰਨ ਤਾਰਨ ‘ਚ ਪੁਲਿਸ ਮਹਿਕਮੇ ‘ਚ ਵੱਡਾ ਫੇਰਬਦਲ: ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ...

ਤਰਨ ਤਾਰਨ ‘ਚ ਪੁਲਿਸ ਮਹਿਕਮੇ ‘ਚ ਵੱਡਾ ਫੇਰਬਦਲ: ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ 50 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ

ਤਰਨ ਤਾਰਨ : 2 ਜਨਵਰੀ: (ਗੁਰਪ੍ਰੀਤ ਸਿੰਘ): ਨਵੇਂ ਸਾਲ ਦੇ ਪਹਿਲੇ ਹੀ ਦਿਨ ਤਰਨ ਤਾਰਨ ਜ਼ਿਲ੍ਹੇ ਦੇ ਪੁਲਿਸ ਮਹਿਕਮੇ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ। ਜ਼ਿਲ੍ਹਾ ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ ਵੱਖ-ਵੱਖ ਥਾਣਿਆਂ ਦੇ ਮੁਖੀਆਂ ਸਮੇਤ ਇੰਸਪੈਕਟਰ, ਸਬ-ਇੰਸਪੈਕਟਰ, ਏ.ਐਸ.ਆਈ., ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦਰਜੇ ਦੇ ਕੁੱਲ 50 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਰੀ ਕੀਤੀ ਗਈ ਸੂਚੀ ਮੁਤਾਬਕ, ਲੰਬੇ ਸਮੇਂ ਤੋਂ ਚੋਣ ਸੈੱਲ ਵਿੱਚ ਤਾਇਨਾਤ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਪੁਲਿਸ ਸਟੇਸ਼ਨ ਗੋਇੰਦਵਾਲ ਸਾਹਿਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ-ਇੰਸਪੈਕਟਰ ਰਾਜ ਕੁਮਾਰ ਨੂੰ ਚੋਹਲਾ ਸਾਹਿਬ, ਸਬ-ਇੰਸਪੈਕਟਰ ਅਵਤਾਰ ਸਿੰਘ ਸੋਨਾ ਨੂੰ ਖੇਮਕਰਨ, ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸਰਾਏ ਅਮਾਨਤ ਖਾਨ, ਸਬ-ਇੰਸਪੈਕਟਰ ਬਲਬੀਰ ਸਿੰਘ ਨੂੰ ਹਰੀਕੇ ਅਤੇ ਸਬ-ਇੰਸਪੈਕਟਰ ਬਲਰਾਜ ਸਿੰਘ ਨੂੰ ਵਲਟੋਹਾ ਪੁਲਿਸ ਸਟੇਸ਼ਨ ਦਾ ਇੰਚਾਰਜ ਬਣਾਇਆ ਗਿਆ ਹੈ।

ਇਸਦੇ ਨਾਲ ਹੀ, ਚੋਹਲਾ ਸਾਹਿਬ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ, ਜਦਕਿ ਹਰੀਕੇ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਬਲਰਾਜ ਸਿੰਘ ਨੂੰ ਸੀ.ਆਈ.ਏ. ਸਟਾਫ ਤਰਨ ਤਾਰਨ ਤਾਇਨਾਤ ਕੀਤਾ ਗਿਆ ਹੈ। ਪੁਲਿਸ ਲਾਈਨ ਵਿੱਚ ਤਾਇਨਾਤ ਸਬ-ਇੰਸਪੈਕਟਰ ਬਲਜੀਤ ਕੌਰ ਨੂੰ ਵੀ ਸੀ.ਆਈ.ਏ. ਸਟਾਫ ਤਰਨ ਤਾਰਨ ਭੇਜਿਆ ਗਿਆ ਹੈ।

ਪੁਲਿਸ ਚੌਕੀ ਫਤਿਹਾਬਾਦ ਦੇ ਇੰਚਾਰਜ ਏ.ਐਸ.ਆਈ. ਹਰਜਿੰਦਰ ਸਿੰਘ ਨੂੰ ਉਸੇ ਚੌਕੀ ‘ਤੇ ਤਾਇਨਾਤ ਰੱਖਿਆ ਗਿਆ ਹੈ, ਜਦਕਿ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਜਗ੍ਹਾ ‘ਤੇ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਪੁਲਿਸ ਲਾਈਨ ਤੋਂ ਏ.ਐਸ.ਆਈ. ਜਸਪ੍ਰੀਤ ਸਿੰਘ ਨੂੰ ਪੁਲਿਸ ਸਟੇਸ਼ਨ ਸਰਹਾਲੀ, ਏ.ਐਸ.ਆਈ. ਦਿਲਬਾਗ ਸਿੰਘ ਨੂੰ ਪੁਲਿਸ ਸਟੇਸ਼ਨ ਸਿਟੀ ਪੱਟੀ, ਏ.ਐਸ.ਆਈ. ਗੁਰਮੀਤ ਸਿੰਘ ਨੂੰ ਪੁਲਿਸ ਸਟੇਸ਼ਨ ਵੈਰੋਵਾਲ ਅਤੇ ਏ.ਐਸ.ਆਈ. ਅਮਰਜੀਤ ਸਿੰਘ ਨੂੰ ਪੁਲਿਸ ਸਟੇਸ਼ਨ ਝਬਾਲ ਤਾਇਨਾਤ ਕੀਤਾ ਗਿਆ ਹੈ।

ਹੈੱਡ ਕਾਂਸਟੇਬਲ ਸੁਖਬੀਰ ਸਿੰਘ ਨੂੰ ਪੁਲਿਸ ਸਟੇਸ਼ਨ ਸਦਰ ਤਰਨ ਤਾਰਨ, ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਪੁਲਿਸ ਸਟੇਸ਼ਨ ਸਦਰ ਪੱਟੀ ਅਤੇ ਹੈੱਡ ਕਾਂਸਟੇਬਲ ਅਰਸ਼ਦੀਪ ਸਿੰਘ ਨੂੰ ਪੁਲਿਸ ਸਟੇਸ਼ਨ ਸਰਹਾਲੀ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਏ.ਐਸ.ਆਈ. ਮਨਜਿੰਦਰ ਸਿੰਘ ਨੂੰ ਪੁਲਿਸ ਸਟੇਸ਼ਨ ਵੈਰੋਵਾਲ, ਹੈੱਡ ਕਾਂਸਟੇਬਲ ਅਮਨਜੀਤ ਸਿੰਘ ਨੂੰ ਪੁਲਿਸ ਸਟੇਸ਼ਨ ਸਿਟੀ ਤਰਨ ਤਾਰਨ, ਹੈੱਡ ਕਾਂਸਟੇਬਲ ਅੰਗਰੇਜ਼ ਸਿੰਘ ਨੂੰ ਪੁਲਿਸ ਸਟੇਸ਼ਨ ਹਰੀਕੇ ਅਤੇ ਏ.ਐਸ.ਆਈ. ਸੁਖਬੀਰ ਕੌਰ ਨੂੰ ਗੋਇੰਦਵਾਲ ਸਾਹਿਬ ਤੋਂ ਸਿਟੀ ਤਰਨ ਤਾਰਨ ਪੁਲਿਸ ਸਟੇਸ਼ਨ ਤਾਇਨਾਤ ਕੀਤਾ ਗਿਆ ਹੈ।

ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ ਕੀਤੇ ਗਏ ਇਨ੍ਹਾਂ ਤਬਾਦਲਿਆਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments