Homeਪਟਿਆਲਾ ਅਪਡੇਟਡਾ. ਦਰਸ਼ਨ ਸਿੰਘ ‘ਆਸ਼ਟ' ਦਾ ਬਾਲ—ਸਫ਼ਰਨਾਮਾ ‘ਘੁੰਮਣਘੇਰੀਆਂ' ਦਾ ਲੋਕ—ਅਰਪਣ

ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ—ਸਫ਼ਰਨਾਮਾ ‘ਘੁੰਮਣਘੇਰੀਆਂ’ ਦਾ ਲੋਕ—ਅਰਪਣ

ਪਟਿਆਲਾ, 2 ਜਨਵਰੀ (ਛਤਰਪਾਲ ਸਿੰਘ):  ਨਵੇਂ ਸਾਲ ਦੇ ਆਗਮਨ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਮਣੇ ਵਾਲੀਆ ਇਨਕਲੇਵ ਵਿਖੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬੱਚਿਆਂ ਲਈ ਲਿਖਿਆ ਨਵਾਂ ਸਫ਼ਰਨਾਮਾ ‘ਘੁੰਮਣਘੇਰੀਆਂ’ ਦਾ ਲੋਕ—ਅਰਪਣ ਕਰਦਿਆਂ ਡਾ. ‘ਆਸ਼ਟ’ ਦੇ ਮਾਤਾ ਜੀ ਸੁਰਜੀਤ ਕੌਰ (90) ਨੇ ਕਿਹਾ ਕਿ ਬੱਚਿਆਂ ਨੂੰ ਆਪਣਾ ਗਿਆਨ ਵਧਾਉਣ ਲਈ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।ਆਪਣੀ ਨਵੀਂ ਛਪੀ ਇਸ ਪੁਸਤਕ ਬਾਰੇ ਮਾਤਾ ਜੀ ਕੋਲੋਂ ਆਸ਼ੀਰਵਾਦ ਲੈਣ ਉਪਰੰਤ ਡਾ. ‘ਆਸ਼ਟ’ ਨੇ ਇਸ ਪੁਸਤਕ ਦੀ ਰਚਨਾ—ਪ੍ਰਕਿਰਿਆ ਬਾਰੇ ਦੱਸਿਆ ਕਿ ਉਹਨਾਂ ਨੇ ਇਹ ਬਾਲ ਸਫ਼ਰਨਾਮਾ ਆਪਣੀ ਰਾਜਸਥਾਨ ਯਾਤਰਾ ਨੂੰ ਆਧਾਰ ਬਣਾ ਕੇ ਲਿਖਿਆ ਹੈ ਜਿਸ ਵਿਚ ਉਸ ਪ੍ਰਾਂਤ ਦੇ ਸਾਹਿਤਕ, ਸਭਿਆਚਾਰਕ, ਭਾਸ਼ਾਈ, ਕਲਾਤਮਕ, ਇਤਿਹਾਸ, ਭੂਗੋਲਿਕ, ਪੁਰਾਤੱਤਵ, ਮਨੋਰੰਜਨ, ਖਾਣ—ਪੀਣ ਦੀਆਂ ਵਸਤਾਂ, ਵੇਖਣ ਯੋਗ ਸਥਾਨ ਅਤੇ ਕਿਲਿ੍ਹਆਂ ਦੇ ਨਾਲ ਨਾਲ ਰਸਮਾਂ—ਰਿਵਾਜ਼ਾਂ ਬਾਰੇ ਚਾਨਣਾ ਪਾਇਆ ਹੈ। ਸਫ਼ਰ ਦੌਰਾਨ ਆਈਆਂ ਔਕੜਾਂ ਬਾਰੇ ਵੀ ਇਸ ਪੁਸਤਕ ਵਿਚ ਬੱਚਿਆਂ ਨਾਲ ਕੌੜੇ ਮਿੱਠੇ ਤਜਰਬੇ ਸਾਂਝੇ ਕੀਤੇ ਗਏ ਹਨ।ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ, ਪ੍ਰੋ. ਗੁਰਦਿਆਲ ਸਿੰਘ ਚੇਅਰ ਅਤੇ ਪੰਜਾਬੀ ਪੀਡੀਆ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ਪੰਜਾਬੀ ਤੋਂ ਇਲਾਵਾ ਗੁਰਪ੍ਰੀਤ ਸਿੰਘ, ਮਨਜੀਤ ਕੌਰ, ਡਾ. ਰਵੀਦਰਸ਼ਦੀਪ ਕੌਰ ਅਤੇ ਹਰਪ੍ਰੀਤ ਕੌਰ ਆਦਿ ਵੀ ਸ਼ਾਮਿਲ ਸਨ।

ਫੋਟੋ ਕੈਪਸ਼ਨ :

ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬੱਚਿਆਂ ਲਈ ਲਿਖਿਆ ਨਵਾਂ ਸਫ਼ਰਨਾਮਾ ‘ਘੁੰਮਣਘੇਰੀਆਂ’ ਦਾ ਲੋਕ—ਅਰਪਣ ‘ਘੁੰਮਣਘੇਰੀਆਂ’ ਦਾ ਲੋਕ ਅਰਪਣ ਕਰਦੇ ਹੋਏ ਮਾਤਾ ਸੁਰਜੀਤ ਕੌਰ, ਡਾ. ਰਾਜਵੰਤ ਕੌਰ ਪੰਜਾਬੀ, ਗੁਰਪ੍ਰੀਤ ਸਿੰਘ, ਮਨਜੀਤ ਕੌਰ ਅਤੇ ਹਰਪ੍ਰੀਤ ਕੌਰ।

RELATED ARTICLES
- Advertisment -
Google search engine
Google search engine
Google search engine

Most Popular

Recent Comments