Homeਪਟਿਆਲਾ ਅਪਡੇਟਨਵੇਂ ਸਾਲ ਦੀ ਪਹਿਲੇ ਕੈਂਪ 'ਚ 21 ਯੂਨਿਟ ਖੂਨ ਇਕੱਤਰ ਕੀਤਾ ਗਿਆ 

ਨਵੇਂ ਸਾਲ ਦੀ ਪਹਿਲੇ ਕੈਂਪ ‘ਚ 21 ਯੂਨਿਟ ਖੂਨ ਇਕੱਤਰ ਕੀਤਾ ਗਿਆ 

ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਪ੍ਰਿੰਸੀਪਲ ਰਿਪੁਦਮਨ ਸਿੰਘ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕਰਦੇ ਹੋਏ ਸਾਬਕਾ ਡੀ. ਐਸ. ਪੀ. ਨਾਹਰ ਸਿੰਘ ਮਾਜਰੀ ਤੇ ਮਿਸ਼ਨਰੀ ਆਗੂ।

ਪਟਿਆਲਾ: 2 ਜਨਵਰੀ (ਛਤਰਪਾਲ ਸਿੰਘ): ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਸਾਲ 2026 ਦਾ ਪਹਿਲਾ ਖੂਨਦਾਨ ਕੈਂਪ ਜਨ ਸਹਾਇਤਾ ਕੇਂਦਰ ਵਿਖੇ ਲਗਾਇਆ ਗਿਆ।

ਕੈਂਪ ਦਾ ਉਦਘਾਟਨ ਏ. ਐਸ. ਆਈ. ਹਰਦੀਪ ਸਿੰਘ ਘੱਗਾ ਤੇ ਜਗਵੰਤ ਸਿੰਘ ਜੱਗੀ ਨੇ ਇਕੱਠਿਆਂ ਖੂਨਦਾਨ ਕਰਕੇ ਕੀਤਾ, ਜਦੋਂਕਿ ਐਡਵੋਕੇਟ ਭਾਗ ਸਿੰਘ ਰਾਮਗੜ੍ਹ ਨੇ 34ਵੀਂ ਵਾਰ, ਐਡਵੋਕੇਟ ਗੁਰਸੇਵਕ ਸਿੰਘ ਗੁਰੀ, ਪਰਮਜੀਤ ਸਿੰਘ ਪੰਮੀ, ਗੁਰਦਾਸ ਸਿੰਘ ਸਿਉਣਾ, ਅਮਿਤ ਸ਼ਰਮਾ, ਬਲਜਿੰਦਰ ਸਿੰਘ, ਬਹਾਦਰ ਸਿੰਘ, ਗੁਰਮਿੰਦਰ ਸਿੰਘ ਮਿਹੋਣ, ਥਾਣੇਦਾਰ ਸੁਰਿੰਦਰ ਸਿੰਘ, ਰਾਮ ਸਿੰਘ ਬਿੱਲਾ ਸਾਬਕਾ ਸਰਪੰਚ ਕਟਕਹੇੜੀ ਸਮੇਤ 21 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਫਲਰ ਦੇ ਕੇ ਸਨਮਾਨਤ ਕੀਤਾ ਗਿਆ। ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਰਿਪੁਦਮਨ ਸਿੰਘ ਅਤੇ ਸਾਬਕਾ ਡੀ. ਐਸ. ਪੀ. ਨਾਹਰ ਸਿੰਘ ਮਾਜਰੀ ਨੇ ਖ਼ਾਸ ਤੌਰ ਤੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਸਮਾਜਸੇਵੀ ਅਧਿਆਪਕ ਹਰਵਿੰਦਰਪਾਲ, ਕਵੀ ਯਤਿੰਦਰ ਕੁਮਾਰ, ਅੰਤਰਰਾਸ਼ਟਰੀ ਲੇਖਕ ਤੇ ਸਿੱਖਿਆ ਸਾਸ਼ਤਰੀ ਅਨਿਲ ਕੁਮਾਰ ਭਾਰਤੀ, ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਜਥੇਦਾਰ ਕਰਨ ਸਿੰਘ ਜੌਲੀ, ਚਾਚਾ ਜਗਰਾਜ ਸਿੰਘ ਚਹਿਲ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਨਰੇਸ਼ ਕੁਮਾਰ ਨਾਭਾ, ਗੁਰਪ੍ਰੀਤ ਸਿੰਘ ਲਲੀਨਾ, ਠੇਕੇਦਾਰ ਗੁਰਬਚਨ ਸਿੰਘ, ਭਾਈ ਰਵਿੰਦਰ ਸਿੰਘ ਭਾਂਖਰ, ਤੇਜਿੰਦਰ ਸਿੰਘ ਮੰਡੌੜ, ਗੁਰਪ੍ਰੀਤ ਸਿੰਘ ਲਲੀਨਾ, ਹਰਮਿੰਦਰ ਢੀਂਡਸਾ, ਰਣਜੀਤ ਸਿੰਘ ਝੰਡੀ ਤੇ ਮਨਸਾਹਿਬ ਸਿੰਘ ਹਾਜ਼ਰ ਸਨ। ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਖੂਨਦਾਨ ਕੈਂਪ ਲਗਾਉਣ ਦੀ ਆਰੰਭੀ ਸੇਵਾ ਵਿਚ ਸਾਲ 2025 ਵਿਚ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ 86 ਖੂਨਦਾਨ ਕੈਂਪ ਲਗਾ ਕੇ 1560  ਯੂਨਿਟ ਖੂਨ ਇਕੱਤਰ ਕਰਕੇ ਵੱਖ—ਵੱਖ ਬਲੱਡ ਸੈਂਟਰਾਂ ਵਿਚ ਜਮ੍ਹਾਂ ਕਰਵਾਏ। ਇਨ੍ਹਾਂ ਵਿਚੋਂ 12 ਕੈਂਪ ਭੋਗ ਸਮਾਗਮਾਂ ‘ਤੇ ਲਗਵਾਏ।

ਗਰੁੱਪ ਵੱਲੋਂ ਪਿਛਲੇ ਸਾਢੇ 13 ਸਾਲਾਂ ਤੋਂ ਲਗਾਤਾਰ ਹਰ ਮਹੀਨੇ 5 ਅਤੇ 20 ਤਰੀਕ ਨੂੰ ਬਲੱਡ ਬੈਂਕ, ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸਵੇਰੇ 9 ਵਜੇ ਤੋਂ 1 ਵਜੇ ਤੱਕ ਪਹੁੰਚ ਕੇ ਖੂਨ ਦਾਨ ਕਰਦੇ ਹਨ। ਜਿਥੇ 336 ਖੂਨਦਾਨ ਕੈਂਪਾਂ ਵਿਚ 7392 ਯੂਨਿਟ ਇਕੱਤਰ ਕੀਤੇ ਗਏ ਹਨ। ਇਨ੍ਹਾਂ ਵਿਚ 12 ਵਲੰਟੀਅਰਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਇਸ ਮਹਾਨ ਸੇਵਾ ਨਾਲ ਜੋੜਨ ਲਈ ਸੰਸਥਾ ਦੇ ‘ਰੀਮਾਈਂਡਰ ਕਾਰਡ’ ਦੀ ਆਪਣੀ ਹੀ ਵਿਲੱਖਣਤਾ ਹੈ। ਜਿਸ ‘ਤੇ ਖੂਨ ਦਾਨ ਕਰਨ ਦੀ ਮੌਜੂਦਾ ਮਿਤੀ ਅਤੇ ਤਿੰਨ ਮਹੀਨੇ ਬਾਅਦ ਮੁੜ ਖੂਨ ਦਾਨ ਕਰਨ ਦੀ ਮਿਤੀ, ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਧਿਆਨ ਰੱਖਣ ਯੋਗ ਗੱਲਾਂ ਦਰਜ ਹਨ। ਗਰੁੱਪ ਦੀ ਬੇਨਤੀ ‘ਤੇ  ਬਲੱਡ ਬੈਂਕ ਵੱਲੋਂ ਰੈਗੂਲਰ ਡੋਨਰਾਂ ਨੂੰ ‘ਰੈਗੂਲਰ ਬਲੱਡ ਡੋਨਰ ਕਾਰਡ’ ਵੀ ਬਣਾ ਕੇ ਦਿੱਤਾ ਜਾ ਰਿਹਾ ਹੈ। ਗਰੁੱਪ ਨਾਲ ਜੁੜ ਕੇ 10 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਸੈਂਕੜੇ ਹੀ ਡੋਨਰਾਂ ਨੂੰ ਕਈ ਵਾਰ ਸਨਮਾਨਤ ਕੀਤਾ ਜਾ ਚੁੱਕਾ ਹੈ ਤਾਂ ਜੋ ਹੋਰਨਾਂ ਤੁੰਦਰੁਸਤ ਨੌਜਵਾਨਾਂ ਨੂੰ ਪ੍ਰੇਰਣਾ ਮਿਲ ਸਕੇ। ਗਰੁੱਪ ਵੱਲੋਂ ਹੁਣ ਤੱਕ 1112 ਖੂਨਦਾਨ ਕੈਂਪਾਂ ਰਾਹੀਂ 35000 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਾ ਹੈ ਅਤੇ ਇਹ ਸੇਵਾ ਲਗਾਤਾਰ ਜਾਰੀ ਹੈ।

ਗਰੁੱਪ ਵੱਲੋਂ ਹੁਣ ਤੱਕ ਵਿਆਹ ਸਮਾਗਮਾਂ ਤੇ 3 ਕੈਂਪ, ਭੋਗ ਸਮਾਗਮਾਂ ਤੇ 33 ਕੈਂਪ, ਮੇਰੇ ਘਰ ਖੂਨਦਾਨ ਕੈਂਪ ਮੁਹਿੰਮ ਤਹਿਤ 5 ਕੈਂਪ, ਨਵੇਂ ਘਰ ਅਤੇ ਨਵੇਂ ਸ਼ੋਅ ਰੂਮ ਦੇ ਉਦਘਾਟਨ ਮੌਕੇ, ਕਈ ਯਾਦਗਾਰੀ ਕੈਂਪ ਅਤੇ ਅਨੇਕਾਂ ਨਵੀਆਂ ਥਾਵਾਂ ਤੇ ਪਹਿਲਾ ਖੂਨਦਾਨ ਕੈਂਪ ਲਗਾਉਣ ਵਿਚ ਵੱਡਾ ਮਾਅਰਕਾ ਮਾਰਿਆ ਹੈ। ਗਰੁੱਪ ਵੱਲੋਂ ਅਨੇਕਾਂ ਹੀ ਖੂਨਦਾਨ ਕੈਂਪ ਪ੍ਰਬੰਧਕ ਤੇ ਮੋਟੀਵੇਟਰ ਤਿਆਰ ਕੀਤੇ ਗਏ ਹਨ ਜੋ ਆਪੋ ਆਪਣੇ ਖੇਤਰਾਂ ਵਿਚ ਮਨੁੱਖਤਾ ਦੇ ਭਲੇ ਦੀਆਂ ਸੇਵਾਵਾਂ ਨਿਭਾ ਰਹੇ ਹਨ।

ਇਸ ਮੌਕੇ ਹਰਦੀਪ ਸਿੰਘ ਸਨੌਰ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਖੂਨਦਾਨੀਆਂ ਦੀ ਭਲਾਈ ਲਈ ਸੂਬਾ ਸਰਕਾਰ ‘ਬਲੱਡ ਡੋਨਰਜ਼ ਵੈਲਫੇਅਰ ਬੋਰਡ’ ਦਾ ਗਠਨ ਕਰੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਪਰਉਪਕਾਰ ਦੀ ਇਸ ਮਹਾਨ ਸੇਵਾ ਨਾਲ ਜੁੜ ਕੇ ਮਾਣ ਮਹਿਸੂਸ ਕਰਨ।

ਜ਼ਾਰੀ ਕਰਤਾ:

ਹਰਦੀਪ ਸਿੰਘ ਸਨੌਰ

ਮੋ: 9914691161

RELATED ARTICLES
- Advertisment -
Google search engine
Google search engine
Google search engine

Most Popular

Recent Comments