Home ਪੰਜਾਬ ਨਿਸ਼ਾਨ ਸਾਹਿਬ ‘ਤੇ ਚੋਲਾ ਚੜ੍ਹਾਉਂਦੇ ਸਮੇਂ ਨੌਜਵਾਨ ਫਸਿਆ, ਆਰਮੀ ਨੇ ਬਚਾਈ ਜਾਨ

ਨਿਸ਼ਾਨ ਸਾਹਿਬ ‘ਤੇ ਚੋਲਾ ਚੜ੍ਹਾਉਂਦੇ ਸਮੇਂ ਨੌਜਵਾਨ ਫਸਿਆ, ਆਰਮੀ ਨੇ ਬਚਾਈ ਜਾਨ

0

ਪਿੰਡ ਗਿੱਦੜਾਂਵਾਲੀ: ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਪਿੰਡ ਗਿੱਦੜਾਂਵਾਲੀ ਦਾ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ‘ਤੇ ਚੋਲਾ ਚੜ੍ਹਾਉਣ ਲਈ ਉਚਾਈ ‘ਤੇ ਚੜ੍ਹਿਆ ਹੋਇਆ ਸੀ। ਇਸ ਦੌਰਾਨ ਅਚਾਨਕ ਤਾਰ ਟੁੱਟ ਜਾਣ ਕਾਰਨ ਨੌਜਵਾਨ ਕਾਫ਼ੀ ਉਚਾਈ ‘ਤੇ ਹੀ ਅਟਕ ਗਿਆ, ਜਿਸ ਨਾਲ ਮੌਕੇ ‘ਤੇ ਘਬਰਾਹਟ ਦਾ ਮਾਹੌਲ ਬਣ ਗਿਆ।

ਘਟਨਾ ਦੀ ਜਾਣਕਾਰੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ‘ਤੇ ਫੌਰੀ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਆਰਮੀ ਦੀ ਅਮੋਘ ਡਿਵੀਜ਼ਨ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਆਰਮੀ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੜੀ ਸੂਝ-ਬੂਝ, ਤਜਰਬੇ ਅਤੇ ਦਲੇਰੀ ਨਾਲ ਰੈਸਕਿਊ ਆਪਰੇਸ਼ਨ ਚਲਾਇਆ।

ਆਰਮੀ ਦੇ ਜਵਾਨਾਂ ਨੇ ਕਾਫ਼ੀ ਉਚਾਈ ‘ਤੇ ਅਟਕੇ ਨੌਜਵਾਨ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਿਆ। ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਣ ਤੋਂ ਬਚਾਵ ਹੋ ਗਿਆ। ਰੈਸਕਿਊ ਤੋਂ ਬਾਅਦ ਨੌਜਵਾਨ ਦੀ ਜਾਂਚ ਕੀਤੀ ਗਈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਤੇ ਤੰਦਰੁਸਤ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਰਮੀ ਦੀ ਅਮੋਘ ਡਿਵੀਜ਼ਨ ਦਾ ਬਹਾਦਰੀ ਅਤੇ ਸੂਝ-ਬੂਝ ਨਾਲ ਕੰਮ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਰਮੀ ਨੇ ਹਮੇਸ਼ਾ ਮੁਸ਼ਕਲ ਸਮਿਆਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਜਦੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਾਇਤਾ ਦੀ ਲੋੜ ਪਈ ਹੈ, ਆਰਮੀ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਦਲੇਰੀ ਨਾਲ ਅੱਗੇ ਆ ਕੇ ਮਦਦ ਕੀਤੀ ਹੈ।

Exit mobile version