Homeਪੰਜਾਬਸੁਖਬੀਰ ਬਾਦਲ ਦੇ ਕਬਜ਼ੇ ਹੇਠ ਪੰਥਕ ਅਦਾਰਿਆਂ ਦਾ ਨਿੱਜੀਕਰਨ? — ਮੁੱਖ ਮੰਤਰੀ...

ਸੁਖਬੀਰ ਬਾਦਲ ਦੇ ਕਬਜ਼ੇ ਹੇਠ ਪੰਥਕ ਅਦਾਰਿਆਂ ਦਾ ਨਿੱਜੀਕਰਨ? — ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੱਖੇ ਸਵਾਲ

ਚੰਡੀਗੜ੍ਹ: 31 ਦਸੰਬਰ (ਛਤਰਪਾਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਕੰਮਕਾਜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਸਵਾਲ ਖੜੇ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡੀਕਲ ਕਾਲਜ ਸਿੱਖ ਬੱਚਿਆਂ ਨੂੰ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਥਾਪਿਤ ਕੀਤਾ ਗਿਆ ਸੀ, ਪਰ ਅੱਜ ਦੀ ਸਥਿਤੀ ਇਸਦੇ ਉਲਟ ਨਜ਼ਰ ਆ ਰਹੀ ਹੈ।

ਸ. ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕਾਲਜ ਵਿੱਚ ਹੁਣ ਬਿਨ੍ਹਾਂ ਸਿਫ਼ਾਰਸ਼ ਦਾਖ਼ਲਾ ਮਿਲਣਾ ਮੁਸ਼ਕਿਲ ਹੋ ਗਿਆ ਹੈ ਅਤੇ ਫੀਸਾਂ ਵਿੱਚ ਦੋਗੁਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਲਜ ਇਸ ਸਮੇਂ ਸਭ ਤੋਂ ਮਹਿੰਗੇ ਮੈਡੀਕਲ ਕਾਲਜਾਂ ਵਿੱਚ ਗਿਣਿਆ ਜਾ ਰਿਹਾ ਹੈ, ਜੋ ਆਮ ਅਤੇ ਮੱਧ ਵਰਗ ਦੇ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਦੀਆਂ ਸਰਾਂ ਵਿੱਚ ਵਿਦਿਆਰਥੀਆਂ ਨੂੰ ਰਹਿਣ ਲਈ ਕਮਰੇ ਨਹੀਂ ਮਿਲ ਰਹੇ, ਜਦਕਿ ਹੋਸਟਲਾਂ ਦੀਆਂ ਫੀਸਾਂ ਵੀ ਕਾਫ਼ੀ ਮਹਿੰਗੀਆਂ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇ ਇਹ ਅਦਾਰੇ ਪੰਥਕ ਅਤੇ ਲੋਕ-ਹਿਤ ਲਈ ਬਣਾਏ ਗਏ ਸਨ ਤਾਂ ਫਿਰ ਆਮ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਇਹ ਇੰਨੇ ਦੁਰਗਮ ਕਿਉਂ ਬਣ ਗਏ ਹਨ।

ਸ. ਭਗਵੰਤ ਸਿੰਘ ਮਾਨ ਨੇ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦੇ ਹਨ ਕਿ ਪੰਥਕ ਅਦਾਰਿਆਂ ਦਾ ਨਿੱਜੀਕਰਨ ਕਿਉਂ ਹੋ ਰਿਹਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸਿੱਖ ਸਮਾਜ ਨੂੰ ਇਸ ਬਾਰੇ ਸਪਸ਼ਟ ਜਵਾਬ ਮਿਲਣਾ ਚਾਹੀਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments