Homeਦੇਸ਼ਐਂਟੀਬਾਇਓਟਿਕ ਦਵਾਈਆਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ: ਡਾ. ਰਣਦੀਪ ਗੁਲੇਰੀਆ

ਐਂਟੀਬਾਇਓਟਿਕ ਦਵਾਈਆਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ: ਡਾ. ਰਣਦੀਪ ਗੁਲੇਰੀਆ

ਨਵੀਂ ਦਿੱਲੀ, 29 ਦਸੰਬਰ 2025 : (ਚੌਧਰੀ ਪ੍ਰਭਜੀਤ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕ ਦਵਾਈਆਂ ਲੈਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਨ ਤੋਂ ਬਾਅਦ, ਏਮਜ਼ ਦਿੱਲੀ ਦੇ ਸਾਬਕਾ ਡਾਇਰੈਕਟਰ ਅਤੇ ਪ੍ਰਸਿੱਧ ਚਿਕਿਤਸਕ ਡਾ. ਰਣਦੀਪ ਗੁਲੇਰੀਆ ਨੇ ਵੀ ਇਸ ਮਸਲੇ ‘ਤੇ ਚਿੰਤਾ ਜਤਾਈ ਹੈ।

ਡਾ. ਗੁਲੇਰੀਆ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਿਹਤ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤਾਂ ਉਹ ਬਿਨਾਂ ਡਾਕਟਰ ਦੀ ਸਲਾਹ ਤੋਂ ਐਂਟੀਬਾਇਓਟਿਕ ਦਵਾਈਆਂ ਨਾ ਲਵੇ। ਉਨ੍ਹਾਂ ਨੇ ਦੱਸਿਆ ਕਿ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਦਵਾਈਆਂ ਪ੍ਰਤੀ ਰੋਧਕਤਾ (ਐਂਟੀਬਾਇਓਟਿਕ ਰਜਿਸਟੈਂਸ) ਪੈਦਾ ਹੋ ਸਕਦੀ ਹੈ, ਜੋ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਅਕਸਰ ਲੋਕ ਸਧਾਰਣ ਜ਼ੁਕਾਮ, ਖਾਂਸੀ ਜਾਂ ਵਾਇਰਲ ਬੁਖ਼ਾਰ ਦੌਰਾਨ ਵੀ ਐਂਟੀਬਾਇਓਟਿਕ ਲੈ ਲੈਂਦੇ ਹਨ, ਜਦਕਿ ਇਨ੍ਹਾਂ ਬਿਮਾਰੀਆਂ ਵਿੱਚ ਇਹ ਦਵਾਈਆਂ ਲੋੜੀਂਦੀਆਂ ਨਹੀਂ ਹੁੰਦੀਆਂ। ਇਸ ਨਾਲ ਨਾ ਸਿਰਫ਼ ਬਿਨਾਂ ਲੋੜ ਦੇ ਦਵਾਈਆਂ ਦਾ ਸੇਵਨ ਹੁੰਦਾ ਹੈ, ਸਗੋਂ ਇਲਾਜ ਮੁਸ਼ਕਲ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਡਾ. ਗੁਲੇਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਸਬੰਧੀ ਕਿਸੇ ਵੀ ਸਮੱਸਿਆ ਦੇ ਮੌਕੇ ‘ਤੇ ਮਾਹਿਰ ਡਾਕਟਰ ਨਾਲ ਸਲਾਹ ਕਰਕੇ ਹੀ ਦਵਾਈ ਲੈਣ ਅਤੇ ਪੂਰਾ ਕੋਰਸ ਪੂਰਾ ਕਰਨ, ਤਾਂ ਜੋ ਐਂਟੀਬਾਇਓਟਿਕ ਰਜਿਸਟੈਂਸ ਵਰਗੀ ਗੰਭੀਰ ਸਮੱਸਿਆ ਤੋਂ ਬਚਿਆ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments