2025-26 ਐਸ਼ਜ਼ ਸੀਰੀਜ਼ ਵਿੱਚ ਹਾਰ ਤੋਂ ਬਾਅਦ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਲਬਰਨ ਕ੍ਰਿਕਟ ਗ੍ਰਾਊਂਡ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾਇਆ। ਇਹ ਜਿੱਤ ਇੰਗਲੈਂਡ ਲਈ ਇਤਿਹਾਸਕ ਰਹੀ, ਕਿਉਂਕਿ 15 ਸਾਲਾਂ ਬਾਅਦ ਉਸ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਬਾਕਸਿੰਗ ਡੇ ਟੈਸਟ ਜਿੱਤਿਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 2010 ਵਿੱਚ ਆਸਟ੍ਰੇਲੀਆ ਵਿੱਚ ਬਾਕਸਿੰਗ ਡੇ ਟੈਸਟ ਜਿੱਤਿਆ ਸੀ।
ਇਸ ਹਾਰ ਨਾਲ ਆਸਟ੍ਰੇਲੀਆ ਨੂੰ ਮੌਜੂਦਾ ਵਰਲਡ ਟੈਸਟ ਚੈਂਪੀਅਨਸ਼ਿਪ (WTC) ਚੱਕਰ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਜੂਨ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ ਨਾਲ ਇਸ WTC ਚੱਕਰ ਦੀ ਸ਼ੁਰੂਆਤ ਕੀਤੀ ਸੀ ਅਤੇ ਤਿੰਨੋ ਮੈਚ ਜਿੱਤ ਕੇ ਕਲੀਨ ਸਵੀਪ ਕੀਤਾ ਸੀ। ਇਸ ਤੋਂ ਬਾਅਦ ਐਸ਼ਜ਼ ਸੀਰੀਜ਼ ਦੇ ਪਹਿਲੇ ਤਿੰਨ ਟੈਸਟ ਜਿੱਤ ਕੇ ਉਸ ਨੇ ਲਗਾਤਾਰ ਛੇ ਮੈਚ ਜਿੱਤੇ ਸਨ, ਪਰ ਬਾਕਸਿੰਗ ਡੇ ਟੈਸਟ ਵਿੱਚ ਇਹ ਜਿੱਤ ਦਾ ਸਿਲਸਿਲਾ ਟੁੱਟ ਗਿਆ।
ਹਾਲਾਂਕਿ ਹਾਰ ਦੇ ਬਾਵਜੂਦ ਆਸਟ੍ਰੇਲੀਆ WTC 2025-27 ਦੀ ਅੰਕ ਤਾਲਿਕਾ ਵਿੱਚ ਸਿਖਰਲੇ ਸਥਾਨ ‘ਤੇ ਕਾਇਮ ਹੈ, ਪਰ ਉਸ ਦੇ ਪ੍ਰਤੀਸ਼ਤ ਅੰਕ (PCT) ਵਿੱਚ ਕਮੀ ਆਈ ਹੈ। ਆਸਟ੍ਰੇਲੀਆ ਦਾ PCT 100 ਤੋਂ ਘਟ ਕੇ 85.71 ਹੋ ਗਿਆ ਹੈ। ਟੀਮ ਨੇ ਹੁਣ ਤੱਕ ਖੇਡੇ ਗਏ ਸੱਤ ਮੈਚਾਂ ਵਿੱਚੋਂ ਛੇ ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਉਸ ਦੇ ਕੁੱਲ 72 ਅੰਕ ਹਨ।
ਅੰਕ ਤਾਲਿਕਾ ਵਿੱਚ ਪਾਕਿਸਤਾਨ ਦੀ ਟੀਮ ਪੰਜਵੇਂ ਅਤੇ ਭਾਰਤੀ ਟੀਮ ਛੇਵੇਂ ਸਥਾਨ ‘ਤੇ ਬਣੀ ਹੋਈ ਹੈ।
