Home ਪਟਿਆਲਾ ਅਪਡੇਟ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਿਨਾਂ ਕਿਸੇ ਫੀਸ...

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਿਨਾਂ ਕਿਸੇ ਫੀਸ ਤੋਂ ਤੀਜਾ ਓਪਨ ਲੌਨ ਟੈਨਿਸ ਟੂਰਨਾਮੈਂਟ

0
29 ਤੇ 30 ਦਸੰਬਰ ਨੂੰ ਹੋਣ ਵਾਲੇ ਟੂਰਨਾਮੈਂਟ ਦੇਸ਼ ਦੇ ਕਈ ਹਿੱਸਿਆਂ ਵਿੱਚੋ ਪਹੁੰਚਣਗੀਆਂ ਟੀਮਾਂ –  ਟੈਨਿਸ ਕੋਚ ਗੁਰਬਾਜ ਸਿੰਘ
ਪਟਿਆਲਾ, 27 ਦਸੰਬਰ (ਜਗਜੀਤ ਸਿੰਘ): ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਇਲਾਈਟ ਲਾਨ ਟੈਨਿਸ ਵੱਲੋਂ ਬਿਨਾਂ ਕਿਸੇ ਫੀਸ ਤੋਂ ਤੀਜਾ ਓਪਨ ਲੌਨ ਟੈਨਿਸ ਟੂਰਨਾਮੈਂਟ ਮਿਤੀ 29 ਦਸੰਬਰ ਤੋਂ 30 ਦਸੰਬਰ 2025 ਤੱਕ ਅਰਬਨ ਅਸਟੇਟ ਫੇਸ 3 ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਟੈਨਿਸ ਕੋਚ ਗੁਰਬਾਜ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਖੇਡਾਂ ਦੀ ਜਾਗਰੂਕਤਾ ਪੈਦਾ ਕਰਨਾ, ਅਨੁਸ਼ਾਸਨ ਦੀ ਭਾਵਨਾ ਵਧਾਉਣਾ ਅਤੇ ਸਾਡੇ ਇਤਿਹਾਸਕ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਜ਼ਿੰਦਾ ਰੱਖਣਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੱਖ-ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਮੂਲੀਅਤ ਲਈ ਖਿਡਾਰੀਆਂ ਦੀ ਵੱਡੀ ਗਿਣਤੀ ਰਜਿਸਟਰ ਹੋ ਰਹੀ ਹੈ, ਜੋ ਟੂਰਨਾਮੈਂਟ ਨੂੰ ਹੋਰ ਵੀ ਰੋਮਾਂਚਕ ਅਤੇ ਤਕਰਾਰੀ ਬਣਾਉਣਗੇ।
ਦੱਸਣਯੋਗ ਹੈ ਕਿ ਉਦਘਾਟਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਸਨੌਰ ਅਤੇ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ, ਗੁਰਲਾਲ ਸਿੰਘ ਘਨੌਰ ਐਮਐਲਏ ਘਨੌਰ, ਇੰਜੀਨੀਅਰ ਅਮਿਤ ਰਤਨ ਕੋਟਫੱਤਾ ਐਮਐਲਏ ਬਠਿੰਡਾ ਰੂਰਲ ਅਤੇ ਹਰਪਿੰਦਰ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ । ਪ੍ਰਬੰਧਕਾਂ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਦੀ ਪ੍ਰੇਰਣਾਦਾਇਕ ਹੌਸਲਾ ਅਫਜ਼ਾਈ ਨਾਲ ਖਿਡਾਰੀਆਂ ਦਾ ਜੋਸ਼ ਹੋਰ ਵਧੇਗਾ, ਜਿਸ ਨਾਲ ਖਿਡਾਰੀ ਹੋਰ ਚੰਗਾ ਪ੍ਰਦਰਸ਼ਨ ਕਰ ਸਕਣਗੇ ।ਪ੍ਰਬੰਧਕਾ ਨੇ ਇਹ ਵੀ ਕਿਹਾ ਕਿ ਇਹ ਸਮਾਰੋਹ ਸਿਰਫ਼ ਖੇਡ ਨਹੀਂ, ਸਗੋਂ ਸਿੱਖਿਆ ਅਤੇ ਸੰਸਕਾਰਾਂ ਦਾ ਮੇਲ ਹੈ, ਜੋ ਨੌਜਵਾਨਾਂ ਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ। ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਲਈ ਉੱਚ ਪੱਧਰੀ ਮੈਦਾਨੀ ਸੁਵਿਧਾਵਾਂ ਅਤੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਉਹ ਆਪਣੀ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਨਿਖਾਰ ਸਕਣ। ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਟੈਨਿਸ ਕੋਚ ਗੁਰਬਾਜ ਸਿੰਘ ਨਾਲ 95928-80860 ਤੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

Exit mobile version