Homeਪਟਿਆਲਾ ਅਪਡੇਟਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ਪਟਿਆਲਾ ਦੀ ਚੋਣ: ਨੌਜਵਾਨ ਟੀਮ ਨੂੰ ਮਿਲੀ...

ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ਪਟਿਆਲਾ ਦੀ ਚੋਣ: ਨੌਜਵਾਨ ਟੀਮ ਨੂੰ ਮਿਲੀ ਕਮਾਨ

ਹਰਪ੍ਰੀਤ ਸਿੰਘ ਸੰਧੂ ਨੂੰ ਲਗਾਤਾਰ ਚੌਥੀ ਵਾਰ ਸਕੱਤਰ ਚੁਣਿਆ ਗਿਆ

ਪਟਿਆਲਾ (ਛਤਰਪਾਲ ਸਿੰਘ) : ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ (RGMC), ਪਟਿਆਲਾ ਵੱਲੋਂ 12 ਅਹੁਦੇਦਾਰਾਂ ਦੀ ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਦੀ ਚੋਣ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਜ਼ਿਆਦਾਤਰ ਨਵੇਂ ਚੁਣੇ ਗਏ ਅਹੁਦੇਦਾਰ ਕਲੱਬ ਦੇ ਨੌਜਵਾਨ ਮੈਂਬਰ ਹਨ, ਜਿਸ ਨਾਲ ਕਲੱਬ ਦੀ ਅਗਲੀ ਦਿਸ਼ਾ ਨੂੰ ਨਵਾਂ ਜੋਸ਼ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਚੋਣ ਨਤੀਜਿਆਂ ਅਨੁਸਾਰ ਸ਼ੇਰਬੀਰ ਸਿੰਘ ਥਿੰਦ ਨੂੰ ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਐੱਮ.ਐੱਮ. ਸਿਆਲ ਉਪ-ਪ੍ਰਧਾਨ ਬਣੇ ਹਨ, ਜਦਕਿ ਹਰਪ੍ਰੀਤ ਸਿੰਘ ਸੰਧੂ ਨੂੰ ਆਨਰੇਰੀ ਸਕੱਤਰ ਵਜੋਂ ਚੁਣਿਆ ਗਿਆ ਹੈ। ਸੀ.ਏ. ਰੋਹਿਤ ਗੁਪਤਾ ਨੂੰ ਜੋਇੰਟ ਸਕੱਤਰ ਅਤੇ ਮੋਹਿਤ ਡੋੱਡੀ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਕਲੱਬ ਦੀ ਕਾਰਜਕਾਰੀ ਕਮੇਟੀ ਲਈ ਸਾਹਿਲ ਖੰਨਾ, ਰਾਹੁਲ ਮਹਿਤਾ, ਆਸ਼ਿਸ਼ ਜੈਨ, ਦੀਪਕ ਬਾਂਸਲ ਡਕਾਲਾ, ਪਰਮਜੀਤ ਗੋਯਲ, ਡਾ. ਕੇ.ਐੱਸ. ਗਰੋਵਰ ਅਤੇ ਵਿਸ਼ਾਲ ਸਿੰਗਲਾ ਨੂੰ ਚੁਣਿਆ ਗਿਆ ਹੈ।

ਚੋਣ ਦੀ ਇੱਕ ਅਹਿਮ ਖਾਸੀਅਤ ਇਹ ਵੀ ਰਹੀ ਕਿ ਹਰਪ੍ਰੀਤ ਸਿੰਘ ਸੰਧੂ ਨੂੰ ਲਗਾਤਾਰ ਚੌਥੀ ਵਾਰ ਸਕੱਤਰ ਚੁਣਿਆ ਗਿਆ ਹੈ, ਜੋ ਕਿ ਕਲੱਬ ਮੈਂਬਰਾਂ ਵੱਲੋਂ ਉਨ੍ਹਾਂ ’ਤੇ ਜਤਾਏ ਗਏ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਨਵੇਂ ਅਹੁਦੇਦਾਰਾਂ ਦੀ ਚੋਣ ਨਾਲ ਕਲੱਬ ਦੇ ਮੈਂਬਰਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਟੀਮ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments